ਸਤੀਸ਼ ਅਤੇ ਆਸ਼ੀਸ਼ ਨੇ ਬੋਕਸਾਮ ਇੰਟਰਨੈਸ਼ਨਲ ਮੁੱਕੇਬਾਜ਼ੀ ਦੇ ਸੈਮੀਫਾਈਨਲ ’ਚ ਬਣਾਈ ਜਗ੍ਹਾ

Friday, Mar 05, 2021 - 10:31 AM (IST)

ਸਤੀਸ਼ ਅਤੇ ਆਸ਼ੀਸ਼ ਨੇ ਬੋਕਸਾਮ ਇੰਟਰਨੈਸ਼ਨਲ ਮੁੱਕੇਬਾਜ਼ੀ ਦੇ ਸੈਮੀਫਾਈਨਲ ’ਚ ਬਣਾਈ ਜਗ੍ਹਾ

ਨਵੀਂ ਦਿੱਲੀ (ਭਾਸ਼ਾ) : ਓਲੰਪਿਕ ਵਿਚ ਜਗ੍ਹਾ ਬਣਾ ਚੁੱਕੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਜ਼ਿਆਦਾ) ਅਤੇ ਆਸ਼ੀਸ਼ ਕੁਮਾਰ (75 ਕਿਲਗ੍ਰਾਮ) ਨੇ ਪ੍ਰਭਾਵਸ਼ਾਲੀ ਜਿੱਤ ਦਰਜ ਕਰਕੇ ਸਪੇਨ ਦੇ ਕੈਸਟੇਲੋਨ ਵਿਚ ਚੱਲ ਰਹੇ 35ਵੇਂ ਬੋਕਸਾਮ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਸੁਮਿਤ ਸਾਂਗਵਾਨ (81 ਕਿਲੋਗ੍ਰਾਮ) ਨੇ ਵੀ ਬੈਲਜੀਅਮ ਦੇ ਮੋਹੋਰ ਅਲ ਜਿਆਦ ਨੂੰ 4-1 ਨਾਲ ਹਰਾ ਕੇ ਅੰਤਿਮ ਚਾਰ ਵਿਚ ਪ੍ਰਵੇਸ਼ ਕਰ ਲਿਆ ਹੈ।

ਸੁਪਰ ਹੈਵੀਵੇਟ ਵਰਗ ਵਿਚ ਓਲੰਪਿਕ ਲਈ ਕੁਆਈਫਾਈ ਕਰ ਚੁੱਕੇ ਸਤੀਸ਼ ਨੇ ਵੀਰਵਾਰ ਨੂੰ ਕੁਆਟਰ ਫਾਈਨਲ ਵਿਚ ਡੇਨਮਾਰਕ ਦੇ ਗਿਵਸਕੋਵ ਨੀਲਸਨ ਨੂੰ 5-0 ਨਾਲ ਹਰਾਇਆ, ਜਦੋਂਕਿ ਆਸ਼ੀਸ਼ ਨੇ ਇਟਲੀ ਦੇ ਰੇਮੋ ਸਾਲਵਨੀ ਨੂੰ 4-1 ਨਾਲ ਹਰਾ ਕੇ ਤਮਗਾ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਨਾਲ ਭਾਰਤ ਦੇ ਕੁੱਲ 10 ਮੁੱਕੇਬਾਜ਼ (6 ਪੁਰਸ਼ ਅਤੇ ਅਤੇ 4 ਮਹਿਲਾ) ਸੈਮੀਫਾਈਨਲ ਵਿਚ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁਹੰਮਦ ਹੁਸਮੁਦੀਨ (57 ਕਿਲੋਗ੍ਰਾਮ), ਮਨੀਸ਼ ਕੌਸ਼ਿਕ (63 ਕਿਲੋਗ੍ਰਾਮ) ਅਤੇ ਵਿਕਾਸ ਕ੍ਰਿਸ਼ਣਨ (69 ਕਿਲੋਗ੍ਰਾਮ) ਨੇ ਵੀ ਅੰਤਿਮ ਚਾਰ ਵਿਚ ਜਗ੍ਹਾ ਸੁਰੱਖਿਅਤ ਕੀਤੀ ਸੀ ਪਰ ਆਪਣੇ ਭਾਰ ਵਰਗ ਵਿਚ ਵਿਸ਼ਵ ਦੇ ਨੰਬਰ ਇਕ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋਗ੍ਰਾਮ) ਨੂੰ ਯੂਰਪੀ ਖੇਡਾਂ ਦੇ ਗੋਲਡ ਮੈਡਲ ਜੇਤੂ ਗੈਬ੍ਰੀਅਲ ਏਸਕੋਬਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਔਰਤਾਂ ਵਿਚ 6 ਵਾਰ ਦੀ ਵਿਸ਼ਵ ਚੈਂਪੀਅਨ ਐਮ.ਸੀ. ਮੈਰੀਕਾਮ (51 ਕਿਲੋਗ੍ਰਾਮ), ਏਸ਼ੀਆਈ ਚੈਂਪੀਅਨ ਪੂਜਾ ਰਾਣੀ (75 ਕਿਲੋਗ੍ਰਾਮ), ਸਿਮਰਨਜੀਤ ਕੌਰ (60 ਕਿਲੋਗ੍ਰਾਮ) ਅਤੇ ਜੈਸਮੀਨ (57 ਕਿਲੋਗ੍ਰਾਮ) ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਇਸ ਮੁਕਾਬਲੇ ਵਿਚ ਰੂਸ, ਅਮਰੀਕਾ, ਇਟਲੀ ਅਤੇ ਕਜਾਖਿਸਤਾਨ ਸਮੇਤ 17 ਦੇਸ਼ਾਂ ਦੇ ਮੁੱਕੇਬਾਜ਼ ਹਿੱਸਾ ਲੈ ਰਹੇ ਹਨ।
 


author

cherry

Content Editor

Related News