ਸਾਥਿਆਨ ਨੇ ਵੋਂਗ ਨੂੰ ਹਰਾ ਕੇ ਕੀਤਾ ਹੈਰਾਨ, WC ਦਾ ਟਿਕਟ ਪਾਉਣ ਤੋਂ ਇਕ ਕਦਮ ਦੂਰ
Sunday, Apr 07, 2019 - 02:05 PM (IST)

ਯੋਕੋਹਾਮਾ : ਭਾਰਤ ਦੇ ਚੋਟੀ ਟੇਬਲ ਟੈਨਿਸ ਖਿਡਟਾਰੀ ਜੀ ਸਾਥਿਆਨ ਨੇ ਆਈ. ਟੀ. ਟੀ. ਐੱਫ. ਏਸ਼ੀਆਈ ਕੱਪ ਦੇ 5ਵੇਂ ਤੋਂ 8ਵੇਂ ਸਥਾਨ ਲਈ ਹੋਏ ਮੈਚ ਵਿਚ ਵਿਸ਼ਵ ਰੈਂਕਿੰਗ ਵਿਚ 14ਵੇਂ ਸਥਾਨ 'ਤੇ ਕਾਬਿਜ਼ ਹਾਂਗ ਕਾਂਗ ਦੇ ਚੁਨ ਟਿੰਗ ਵੋਂਗ ਨੂੰ ਹਰਾ ਕੇ ਉਲਟਫੇਰ ਕੀਤਾ। ਸਾਥਿਆਨ ਨੇ ਰੋਮਾਂਚਕ ਮੁਕਾਬਲੇ ਵਿਚ ਵੋਂਗ ਨੂੰ 12-10, 10-12, 11-15, 11-16, 11-8 ਨਾਲ ਹਰਾਇਆ। ਇਸ ਜਿੱਤ ਨਾਲ ਵਿਸ਼ਵ ਰੈਂਕਿੰਗ ਵਿਚ 28ਵੇਂ ਸਥਾਨ 'ਤੇ ਕਾਬਿਜ਼ ਇਹ ਭਾਰਤੀ ਖਿਡਾਰੀ ਵਿਸ਼ਵ ਕੱਪ ਦਾ ਟਿਕਟ ਪਾਉਣ ਤੋਂ ਇਕ ਕਦਮ ਦੂਰ ਹੈ। 5ਵੇਂ ਸਥਾਨ ਲਈ ਉਸ ਦਾ ਸਾਹਮਣਾ ਚੀਨੀ ਤਾਈਪੇ ਦੇ ਲਿਨ-ਯੂਨ-ਜੂ ਨਾਲ ਹੋਵੇਗਾ। ਸਾਥਿਆਨ ਇਸ ਨਾਲ ਪਹਿਲੇ ਕੁਆਰਟਰ ਫਾਈਨਲ ਵਿਚ ਚੀਨ ਦੇ ਮਾ ਲੋਂਗ ਤੋਂ 1-4 (5-11, 5-11, 11-6, 6-11, 3-11) ਨਾਲ ਹਾਰ ਗਏ ਸੀ।