ਸ਼ੁਭੰਕਰ ਬੀ. ਐੱਮ. ਡਬਲਯੂ. ਇੰਟਰਨੈਸ਼ਨਲ ’ਚ ਕੱਟ ਤੋਂ ਖੁੰਝਿਆ

Monday, Jul 06, 2026 - 10:29 AM (IST)

ਸ਼ੁਭੰਕਰ ਬੀ. ਐੱਮ. ਡਬਲਯੂ. ਇੰਟਰਨੈਸ਼ਨਲ ’ਚ ਕੱਟ ਤੋਂ ਖੁੰਝਿਆ

ਮਿਊਨਿਖ– ਭਾਰਤ ਦਾ ਸ਼ੁਭੰਕਰ ਸ਼ਰਮਾ ਲੰਬੀ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹੋਏ ਇੱਥੇ ਬੀ.ਐੱਮ.ਡਬਲਯੂ. ਇੰਟਰਨੈਸ਼ਨਲ ਓਪਨ ਗੋਲਫ ਟੂਰਨਾਮੈਂਟ ’ਚ ਕੱਟ ਤੋਂ ਖੁੰਝ ਗਿਆ। ਸ਼ੁਭੰਕਰ ਨੇ ਲਗਾਤਾਰ ਦੋ ਦੌਰ ’ਚ 73 ਦਾ ਸਕੋਰ ਬਣਾਇਆ ਜਿਹੜਾ ਉਸ ਨੂੰ ਕੱਟ ’ਚ ਜਗ੍ਹਾ ਦਿਵਾਉਣ ਲਈ ਨਾਕਾਫੀ ਸੀ। ਉਸ ਦਾ ਕੁਲ ਸਕੋਰ 2 ਓਵਰ ਰਿਹਾ।

ਜਰਮਨੀ ਦਾ ਥਾਮਸ ਰੋਸੇਮਿਊਲਰ 7 ਅੰਡਰ 65 ਦੇ ਦਿਨ ਦੇ ਸਰਵੋਤਮ ਸਕੋਰ ਨਾਲ ਖਿਤਾਬ ਦੀ ਦੌੜ ’ਚ ਸ਼ਾਮਲ ਹੋ ਗਿਆ ਹੈ। ਉਸ ਦਾ ਕੁਲ ਸਕੋਰ 11 ਅੰਡਰ ਹੈ ਤੇ ਉਹ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਹੈ। ਰੋਸੇਮਿਊਲਰ ਸਾਂਝੇ ਤੌਰ ’ਤੇ ਚੋਟੀ ’ਤੇ ਚੱਲ ਰਹੇ ਬਰਨਡ ਵੀਸਬਰਗਰ ਤੇ ਮਾਈਕਲ ਹੋਲਿਕ ਤੋਂ ਦੋ ਸ਼ਾਟਾਂ ਪਿੱਛੇ ਹੈ। ਇਨ੍ਹਾਂ ਦੋਵਾਂ ਦਾ ਕੁਲ ਸਕੋਰ 13 ਅੰਡਰ ਹੈ।


author

Tarsem Singh

Content Editor

Related News