ਏਸ਼ੀਆਈ ਖੇਡਾਂ ''ਚ ਦਿਖੇਗਾ ਨੀਰਜ ਚੋਪੜਾ ਦਾ ਜਲਵਾ, ਦੇਸ਼ ਲਈ ਤਗਮਾ ਜਿੱਤਣ ਲਈ ਤਿਆਰ

Sunday, Jun 28, 2026 - 02:21 PM (IST)

ਏਸ਼ੀਆਈ ਖੇਡਾਂ ''ਚ ਦਿਖੇਗਾ ਨੀਰਜ ਚੋਪੜਾ ਦਾ ਜਲਵਾ, ਦੇਸ਼ ਲਈ ਤਗਮਾ ਜਿੱਤਣ ਲਈ ਤਿਆਰ

ਭੁਵਨੇਸ਼ਵਰ,  (ਏਜੰਸੀ)- ਭਾਰਤੀ ਜੈਵਲਿਨ ਥ੍ਰੋਅ ਦਾ ਸੁਪਰਸਟਾਰ ਨੀਰਜ ਚੋਪੜਾ ਸਤੰਬਰ-ਅਕਤੂਬਰ ’ਚ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਮੈਦਾਨ ’ਤੇ ਉਤਰੇਗਾ। ਭਾਰਤੀ ਐਥਲੈਟਿਕਸ ਮਹਾਸੰਘ (ਏ.ਐੱਫ.ਆਈ.) ਦੀ ਚੋਣ ਕਮੇਟੀ ਦੇ ਪ੍ਰਧਾਨ ਆਦਿਲ ਸੁਮਾਰੀਵਾਲਾ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਚੋਪੜਾ ਸਤੰਬਰ 2025 ’ਚ ਟੋਕੀਓ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਪਿੱਠ ਦੇ ਹੇਠਲੇ ਹਿੱਸੇ ’ਚ ਲੱਗੀ ਸੱਟ ਤੋਂ ਉੱਭਰ ਗਿਆ ਹੈ।

ਉਸ ਨੇ ਹਾਲ ਹੀ ’ਚ ਦੋਹਾ ਡਾਇਮੰਡ ਲੀਗ ਤੋਂ ਆਪਣੇ ਸੈਸ਼ਨ ਦੀ ਸ਼ੁਰੂਆਤ ਕੀਤੀ, ਜਿੱਥੇ ਉਸ ਨੇ 85.69 ਮੀਟਰ ਦੀ ਥ੍ਰੋਅ ਨਾਲ ਚੌਥਾ ਸਥਾਨ ਹਾਸਲ ਕੀਤਾ। ਦੋ ਵਾਰ ਦੇ ਓਲੰਪਿਕ ਤਮਗਾ ਜੇਤੂ 28 ਸਾਲਾ ਚੋਪੜਾ ਨੇ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਦੀ ਪੁਸ਼ਟੀ ਤਾਂ ਕਰ ਦਿੱਤੀ ਸੀ ਪਰ ਇਹ ਸਪੱਸ਼ਟ ਨਹੀਂ ਕੀਤਾ ਸੀ ਕਿ ਉਹ 19 ਸਤੰਬਰ ਤੋਂ 4 ਅਕਤੂਬਰ ਤੱਕ ਆਈਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਹਿੱਸਾ ਲਵੇਗਾ ਜਾਂ ਨਹੀਂ। ਡੇਮਬੇਲੇ ਦੀ ਪਹਿਲੇ ਹਾਫ ’ਚ ਹੈਟ੍ਰਿਕ, ਫਰਾਂਸ ਦੀ ਨਾਰਵੇ ’ਤੇ ਆਸਾਨ ਜਿੱਤ ਫਾਕਸਬੋਰੋ (ਅਮਰੀਕਾ), 27 ਜੂਨ (ਏਜੰਸੀ)- ਸਟ੍ਰਾਈਕਰ ਉਸਮਾਨ ਡੇਮਬੇਲੇ ਨੇ ਪਹਿਲੇ ਹਾਫ ’ਚ ਹੀ ਹੈਟ੍ਰਿਕ ਬਣਾ ਲਈ ਜਿਸ ਨਾਲ ਫਰਾਂਸ ਨੇ ਵਿਸ਼ਵ ਕੱਪ ਫੁੱਟਬਾਲ ਦੇ ਗਰੁੱਪ-ਆਈ ’ਚ ਨਾਰਵੇ ਨੂੰ 4-1 ਨਾਲ ਹਰਾ ਕੇ ਆਪਣੀ ਜੇਤੂ ਮੁਹੰਮ ਜਾਰੀ ਰੱਖੀ।

ਡੇਮਬੇਲੇ ਨੇ 7ਵੇਂ, 20ਵੇਂ ਤੇ 32ਵੇਂ ਮਿੰਟ ’ਚ ਗੋਲ ਕੀਤੇ। ਉਸ ਦੇ ਇਕ ਗੋਲ ’ਚ ਕਾਇਲਿਆਨ ਐਮਬਾਪੇ ਨੇ ਮਦਦ ਕੀਤੀ। ਵਿਸ਼ਵ ਕੱਪ ’ਚ ਪਿਛਲੇ 32 ਸਾਲਾਂ ’ਚ ਇਹ ਪਹਿਲਾ ਮੌਕਾ ਸੀ ਜਦਕਿ ਕਿਸੇ ਖਿਡਾਰੀ ਨੇ ਪਹਿਲੇ ਹਾਫ ’ਚ ਹੀ ਹੈਟ੍ਰਿਕ ਬਣਾਈ। ਇਸ ਤੋਂ ਪਹਿਲਾਂ 1994 ’ਚ ਅਮਰੀਕਾ ’ਚ ਖੇਡੇ ਗਏ ਵਿਸ਼ਵ ਕੱਪ ’ਚ ਰੂਸ ਦੇ ਫਾਰਵਰਡ ਓਲੇਗ ਸਾਲੇਨਕੋ ਨੇ ਕੈਮਰੂਨ ਵਿਰੁੱਧ ਆਪਣੇ ਪੰਜ ’ਚੋਂ ਤਿੰਨ ਗੋਲ ਸ਼ੁਰੂਆਤੀ 45 ਮਿੰਟ ’ਚ ਕੀਤੇ ਸਨ। ਡੇਮਬੇਲੇ ਇਸ ਤਰ੍ਹਾਂ ਨਾਲ ਲਿਓਨਿਲ ਮੈਸੀ ਤੇ ਆਪਣੇ ਸਾਥੀ ਐਮਬਾਪੇ ਦੇ ਨਾਲ ਗੋਲਡਨ ਬੂਟ ਦੀ ਦੌੜ ’ਚ ਸ਼ਾਮਲ ਹੋ ਗਿਆ ਹੈ। ਡੇਮਬੇਲੇ ਨੇ ਕਿਹਾ, ‘‘ਇਹ ਇਕ ਅਨੋਖ ਪਲ ਹੈ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਅਸੀਂ ਗਰੁੱਪ ’ਚ ਪਹਿਲੇ ਸਥਾਨ ’ਤੇ ਰਹਿ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਹੁਣ ਸਾਡਾ ਧਿਆਨ ਅਗਲੇ ਮੈਚ ’ਤੇ ਹੈ ਜੋ ਸਭ ਤੋਂ ਮਹੱਤਵਪੂਰਨ ਹੈ।’’ ਫਰਾਂਸ ਤੇ ਨਾਰਵੇ ਪਹਿਲਾਂ ਹੀ ਨਾਕਆਊਟ ’ਚ ਜਗ੍ਹਾ ਪੱਕੀ ਕਰ ਚੁੱਕੇ ਸਨ ਤੇ ਇਸ ਮੈਚ ਨਾਲ ਗਰੁੱਪ ’ਚ ਚੋਟੀ ’ਤੇ ਰਹਿਣ ਵਾਲੀ ਟੀਮ ਦਾ ਫੈਸਲਾ ਹੋਣਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News