ਭਿਆਨਕ ਗਰਮੀ ਕਾਰਨ ਪੈਰਿਸ ਡਾਇਮੰਡ ਲੀਗ ਪ੍ਰਤੀਯੋਗਿਤਾ ਰੱਦ ਕਰਨ ਦੀ ਮੰਗ

Saturday, Jun 27, 2026 - 05:01 PM (IST)

ਭਿਆਨਕ ਗਰਮੀ ਕਾਰਨ ਪੈਰਿਸ ਡਾਇਮੰਡ ਲੀਗ ਪ੍ਰਤੀਯੋਗਿਤਾ ਰੱਦ ਕਰਨ ਦੀ ਮੰਗ

ਸਪੋਰਟਸ ਡੈਸਕ- ਫਰਾਂਸ ’ਚ ਪੈ ਰਹੀ ਗਰਮੀ ਅਤੇ ਲੂ ਨੂੰ ਦੇਖਦੇ ਹੋਏ ਪੈਰਿਸ ਪੁਲਸ ਪ੍ਰਸ਼ਾਸਨ ਨੇ ਇਸ ਹਫਤੇ ਦੇ ਅੰਤ ’ਚ ਹੋਣ ਵਾਲੀ ਡਾਇਮੰਡ ਲੀਗ ਐਥਲੈਟਿਕਸ ਪ੍ਰਤੀਯੋਗਿਤਾ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਿਆਨਕ ਗਰਮੀ ਕਾਰਨ ਐਮਰਜੈਂਸੀ ਸੇਵਾਵਾਂ ’ਤੇ ਭਾਰੀ ਦਬਾਅ ਹੈ।

ਪੁਲਸ ਪ੍ਰਸ਼ਾਸਨ ਨੇ 21 ਜੂਨ ਤੋਂ ਪੈਰਿਸ ’ਚ ਪੈ ਰਹੀ ਅਸਧਾਰਨ ਗਰਮੀ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਹੋਣ ਵਾਲੀ ਡਾਇਮੰਡ ਲੀਗ ਪ੍ਰਤੀਯੋਗਿਤਾ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਨੂੰ ਵੀ ਰੱਦ ਕਰਨ ਦੀ ਬੇਨਤੀ ਕੀਤੀ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਪ੍ਰਬੰਧਕ ਜੇਕਰ ਆਪਣੀ ਮਰਜ਼ੀ ਨਾਲ ਪ੍ਰੋਗਰਾਮ ਰੱਦ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਆਦੇਸ਼ ਜਾਰੀ ਕਰਕੇ ਪ੍ਰੋਗਰਾਮ ਰੁਕਵਾਉਣਾ ਪਵੇਗਾ ਕਿਉਂਕਿ ਐਮਰਜੈਂਸੀ ਸੇਵਾਵਾਂ ਦਾ ਪੂਰਾ ਧਿਆਨ ਬਜ਼ੁਰਗਾਂ, ਬੱਚਿਆਂ ਅਤੇ ਹੋਰ ਲੋੜਵੰਦ ਲੋਕਾਂ ਦੀ ਸੁਰੱਖਿਆ ’ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Shubam Kumar

Content Editor

Related News