ਸਰਿਤਾ, ਪਿੰਕੀ ਫਿਰ ਐਮੇਚਿਓਰ ਮੁੱਕੇਬਾਜ਼ ਬਣੀਆਂ

05/28/2017 6:15:20 PM

ਨਵੀਂ ਦਿੱਲੀ- ਪੇਸ਼ੇਵਰ ਮੁੱਕੇਬਾਜ਼ੀ ਦਾ ਹਿੱਸਾ ਬਣਨ ਦੇ 6 ਮਹੀਨੇ ਤੋਂ ਵੀ ਘੱਟ ਸਮੇਂ 'ਚ ਸਾਬਕਾ ਵਿਸ਼ਵ ਚੈਂਪੀਅਨ ਐੱਸ. ਸਰਿਤਾ ਦੇਵੀ ਅਤੇ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਪਿੰਕੀ ਜਾਂਗੜਾ ਨੇ ਰਾਸ਼ਟਰੀ ਮਹਾਸੰਘ ਤੋਂ ਮੁਆਫੀ ਮੰਗਣ ਦੇ ਬਾਅਦ ਐਮੇਚਿਓਰ ਵਰਗ 'ਚ ਵਾਪਸੀ ਕਰ ਲਈ ਹੈ। ਭਾਰਤੀ ਮੁੱਕੇਬਾਜ਼ੀ ਪ੍ਰੀਸ਼ਦ (ਆਈ.ਬੀ.ਸੀ.) ਨਾਲ ਕਰਾਰ ਕਰਨ ਵਾਲੀਆਂ ਦੋਵੇਂ ਮੁੱਕੇਬਾਜ਼ ਭਾਰਤੀ ਮੁੱਕੇਬਾਜ਼ ਮਹਾਸੰਘ (ਬੀ.ਐੱਫ.ਆਈ.) ਨੂੰ ਮੁਆਫੀ ਦੇ ਪੱਤਰ ਸੌਂਪਣ ਦੇ ਬਾਅਦ ਰਾਸ਼ਟਰੀ ਕੈਂਪ ਨਾਲ ਦੁਬਾਰਾ ਜੁੜ ਗਈਆਂ ਹਨ।

ਬੀ.ਐੱਫ.ਆਈ. ਦੇ ਚੋਟੀ ਦੇ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਪਿੰਕੀ ਕੱਲ ਤੋਂ ਕੈਂਪ ਨਾਲ ਜੁੜੇਗੀ ਜਦਕਿ ਕੁਝ ਨਿਜੀ ਮੁੱਦਿਆਂ ਨੂੰ ਸੁਲਝਾਉਣ ਦੇ ਬਾਅਦ ਸਰਿਤਾ ਵੀ ਛੇਤੀ ਹੀ ਜੁੜੇਗੀ। ਦੋਹਾਂ ਨੇ ਮੁਆਫੀ ਮੰਗ ਲਈ ਹੈ। ਸਰਿਤਾ ਨੇ ਪੇਸ਼ੇਵਰ ਬਣਦੇ ਸਮੇਂ ਸਾਡੇ ਕੋਲੋਂ ਸਲਾਹ ਨਹੀਂ ਲਈ ਸੀ ਜਦਕਿ ਪਿੰਕੀ ਨੇ ਬਿਨਾ ਮਨਜ਼ੂਰੀ ਦੇ ਕੈਂਪ ਛੱਡ ਦਿੱਤਾ ਸੀ।''
ਸਰਿਤਾ ਨੇ 29 ਜਨਵਰੀ ਨੂੰ ਆਪਣੀ ਡੈਬਿਊ ਪੇਸ਼ੇਵਰ ਬਾਊਟ ਜਿੱਤਣ ਦੇ ਬਾਅਦ ਦੁਬਾਰਾ ਮੁਕਾਬਲਾ ਨਹੀਂ ਕੀਤਾ ਸੀ ਅਤੇ ਫਿਲਹਾਲ ਉਹ ਆਪਣੀ ਬੀਮਾਰ ਮਾਂ ਦੇ ਕੋਲ ਮੁੰਬਈ 'ਚ ਹੈ ਅਤੇ ਉਹ ਅਗਲੇ ਕੁਝ ਦਿਨਾਂ 'ਚ ਕੈਂਪ ਨਾਲ ਜੁੜੇਗੀ।


Related News