ਕੇਂਦਰੀ ਕਰਾਰ ਦੇ ਚੋਟੀ ਪੱਧਰ ''ਤੇ ਬਰਕਰਾਰ ਰਹੇਗਾ ਸਰਫਰਾਜ਼

10/20/2019 11:53:18 PM

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸਪੱਸ਼ਟ ਕੀਤਾ ਹੈ ਕਿ ਕਪਤਾਨੀ ਤੋਂ ਬਰਖਾਸਤ ਕੀਤਾ ਗਿਆ ਸਰਫਰਾਜ਼ ਅਹਿਮਦ ਕੇਂਦਰੀ ਕਰਾਰ ਦੇ ਏ-ਵਰਗ ਵਿਚ ਬਰਕਰਾਰ ਰਹੇਗਾ ਕਿਉਂਕਿ ਉਹ ਖੇਡ ਦੇ ਤਿੰਨਾਂ ਸਵਰੂਪਾਂ 'ਚ ਚੋਣ ਲਈ ਉਪਲੱਬਧ ਹੈ। ਸਰਫਰਾਜ਼ ਨੂੰ ਹੇਠਲੇ ਪੱਧਰ ਦਾ ਕਰਾਰ ਦੇਣ ਲਈ ਪੀ. ਸੀ. ਬੀ. ਦੇ ਫੈਸਲੇ ਨਾਲ ਜੁੜੀਆਂ ਅਟਕਲਾਂ ਨੂੰ ਰੱਦ ਕਰਦਿਆਂ ਪੀ. ਸੀ. ਬੀ. ਦੇ ਬੁਲਾਰੇ ਨੇ ਕਿਹਾ ਕਿ  ਸਰਫਰਾਜ਼ ਅਗਲੇ ਸਾਲ ਜੁਲਾਈ ਤਕ ਕੇਂਦਰੀ ਕਰਾਰ ਦੇ ਚੋਟੀ ਪੱਧਰ 'ਤੇ ਰਹੇਗਾ।
ਬੁਲਾਰੇ ਅਨੁਸਾਰ ਉਸਦੇ ਕੇਂਦਰੀ ਕਰਾਰ 'ਚ ਕੋਈ ਬਦਲਾਅ ਨਹੀਂ ਹੋਵੇਗਾ ਕਿਉਂਕਿ ਉਹ ਤਿੰਨੇ ਸਵਰੂਪਾਂ 'ਚ ਚੋਣ ਦੇ ਲਈ ਉਪਲੱਬਧ ਹੈ। ਪਾਕਿਸਤਾਨ ਦੇ ਨਵੇਂ ਟੀ-20 ਕਪਤਾਨ ਬਾਬਰ ਆਜ਼ਮ ਤੇ ਲੈੱਗ ਸਪਿਨਰ ਯਾਸਿਰ ਸ਼ਾਹ ਵੀ ਏ ਵਰਗ 'ਚ ਸ਼ਾਮਲ ਹੈ। ਬੋਰਡ ਨੇ ਨਾਲ ਹੀ ਸਰਫਰਾਜ਼ ਨੂੰ ਖੇਡ ਦੇ ਤਿੰਨੇ ਸਵਰੂਪਾਂ ਦੀ ਕਪਤਾਨੀ ਤੋਂ ਹਟਾਉਣ ਦਾ ਐਲਾਨ ਕਰਨ ਦੌਰਾਨ ਜਾਰੀ ਵੀਡੀਓ ਦੇ ਲਈ ਵੀ ਮੁਆਫੀ ਮੰਗੀ ਹੈ। ਬੋਰਡ ਦੀ ਡਿਜ਼ੀਟਲ ਮੀਡੀਆ ਟੀਮ ਨੇ ਆਪਣੇ ਆਧਿਕਾਰਿਕ ਪੇਜ਼ 'ਤੇ ਛੋਟੀ ਵੀਡੀਓ ਸ਼ੇਅਰ ਕੀਤੀ ਜਿਸ 'ਚ ਸਰਫਰਾਜ਼ ਨੂੰ ਇਕ ਟੀਮ ਅਧਿਕਾਰੀ ਬਾਹਰ ਜਾਣ ਦਾ ਇਸ਼ਾਰਾ ਕਰ ਰਿਹਾ ਹੈ ਤੇ ਕੁਝ ਖਿਡਾਰੀ ਜਸ਼ਨ ਮਨਾ ਰਹੇ ਹਨ। ਬੋਰਡ ਨੇ ਕਿਹਾ ਕਿ ਉਸ ਨੇ ਇਹ ਵੀਡੀਓ ਵਿਸ਼ਵ ਟੀ-20 ਦੀ ਤਿਆਰੀਆਂ ਨੂੰ ਲੈ ਕੇ ਜਾਰੀ ਕਰਨ ਦਾ ਫੈਸਲਾ ਕੀਤਾ ਸੀ ਪਰ ਬਦਕਿਸਮਤੀ ਨਾਲ ਇਸ ਸਮੇਂ ਕਪਤਾਨ ਬਦਲਣ ਦੀ ਖਬਰ ਵੀ ਆਈ।


Gurdeep Singh

Content Editor

Related News