ਸਰਫਰਾਜ ਦਾ ਅਜੀਬੋ-ਗਰੀਬ ਸ਼ਾਟ ਵੇਖ ਕੇ ਹੱਸਣ ਲਗ ਪਏ ਬੇਨ ਸਟੋਕਸ, ਵੇਖੋ ਵੀਡੀਓ
Tuesday, Mar 26, 2019 - 11:59 AM (IST)
ਜਲੰਧਰ : ਸਵਾਈ ਮਾਨ ਸਿੰਘ ਸਟੇਡੀਅਮ 'ਚ ਕਿੰਗਸ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਸ ਦੇ ਵਿਚਕਾਰ ਖੇਡੇ ਗਏ ਮੈਚ ਦੇ ਦੌਰਾਨ ਪੰਜਾਬ ਦੇ ਬੱਲੇਬਾਜ਼ ਸਰਫਰਾਜ ਖਾਨ ਨੇ ਅਜਿਹਾ ਸ਼ਾਟ ਖੇਡਿਆ ਕਿ ਰਾਜਸਥਾਨ ਦੇ ਬਾਲਰ ਬੇਨ ਸਟੋਕਸ ਹੱਸਲ ਲਗ ਪਏ। ਦਰਅਸਲ ਪੰਜਾਬ ਦੀ ਟੀਮ ਵਿਚਕਾਰ ਦੇ ਓਵਰਾਂ ਚ ਕਰਿਸ ਗੇਲ ਦੇ ਧਮਾਕੇ ਤੋਂ ਬਾਅਦ ਚੰਗੀ ਪੁਜੀਸ਼ਨ 'ਤੇ ਪਹੁੰਚ ਗਈ ਸੀ। ਅਜਿਹੇ ਸਮਾਂ 'ਚ ਸਰਫਰਾਜ਼ ਦਾ ਵੀ ਬੱਲਾ ਚੱਲਿਆ। ਉਹ ਜਦ 26 ਗੇਦਾਂ 'ਚ 35 ਦੌੜਾਂ ਬਣਾ ਕੇ ਖੇਡ ਰਹੇ ਸਨ ਉਦੋਂ ਉਨ੍ਹਾਂ ਨੇ ਇਕ ਅਜਿਹਾ ਸ਼ਾਟ ਮਾਰਿਆ ਜਿਸ ਦੇ ਨਾਲ ਦਰਸ਼ਕ ਤਾਂ ਰੋਮਾਂਚਿਤ ਹੋਏ ਹੀ ਨਾਲ ਹੀ ਨਾਲ ਬਾਲਰ ਬੇਨ ਸਟੋਕਸ ਵੀ ਹੱਸਣ ਲੱਗੇ।
ਦਰਅਸਲ ਪੰਜਾਬ ਦੀ ਟੀਮ 19.1 ਓਵਰ 'ਚ ਚਾਰ ਵਿਕਟ ਖੁੰਝ ਕੇ 168 ਦੌੜਾਂ ਬਣਾ ਚੁੱਕੀ ਸੀ। ਸਰਫਰਾਜ ਦੇ ਨਾਲ ਮਨਦੀਪ ਸਿੰਘ ਕਰੀਜ਼ 'ਤੇ ਸਨ। ਆਖਰੀ ਓਵਰ ਸੀ ਅਜਿਹੇ 'ਚ ਬੇਨ ਸਟੋਕਸ ਯਾਰਕਰ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਪੰਜਾਬ ਦੇ ਬੱਲੇਬਾਜਞਾਂ ਨੂੰ ਰੋਕਿਆ ਜਾ ਸਕੇ। ਪਰ ਸਰਫਰਾਜ਼ ਨੇ ਇਸ ਦਾ ਤੋੜ ਕੱਢਦੇ ਹੋਏ ਅਜਿਹਾ ਸ਼ਾਟ ਮਾਰਿਆ ਜਿਸ ਦੇ ਨਾਲ ਦਰਸ਼ਕ ਰੋਮਾਂਚਿਤ ਹੋ ਗਏ। ਸਰਫਰਾਜ਼ ਦਾ ਇਹ ਸ਼ਾਟ ਦੇਖਣ 'ਚ ਬਿਲਕੁੱਲ ਸ਼੍ਰੀਲੰਕਾ ਦੇ ਦਿੱਗਜ ਕ੍ਰਿਕਟਰ ਤੀਲਕਰਤਨੇ ਦਿਲਸ਼ਾਨ ਦੇ ਦਿਲਸਕੂਪ ਦੀ ਤਰ੍ਹਾਂ ਲੱਗ ਰਿਹਾ ਸੀ। ਪਰ ਇਸ ਨੂੰ ਖੇਡਿਆ ਅਜਿਹਾ ਗਿਆ ਸੀ ਕਿ ਸਟੋਕਸ ਦਾ ਵੀ ਉਸ ਸਮੇਂ ਹਾਸਾ ਨਿਕਲ ਗਿਆ।
