ਸਰਬਜੋਤ ਨੇ ਜੂਨੀਅਰ ਨਿਸ਼ਾਨੇਬਾਜ਼ੀ ਵਰਲਡ ਕੱਪ 'ਚ ਭਾਰਤ ਲਈ ਜਿੱਤਿਆ ਸੋਨ ਤਮਗਾ

07/19/2019 10:54:56 AM

ਸਪੋਰਟਸ ਡੈਸਕ— ਸਰਬਜੋਤ ਸਿੰਘ ਨੇ ਜਰਮਨੀ ਦੇ ਸੁਹਲ 'ਚ ਆਯੋਜਿਤ ਆਈ. ਐੱਸ. ਐੱਸ. ਐੱਫ ਜੂਨੀਅਰ ਵਰਲਡ ਕੱਪ ਰਾਇਫਲ/ਪਿਸਟਲ/ਸ਼ਾਟਗਨ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਸੋਨ ਤਮਗਾ ਜਿੱਤ ਲਿਆ। ਸਰਬਜੋਤ ਨੇ ਫਾਈਨਲ 'ਚ 239.6 ਦੇ ਸਕੋਰ  ਦੇ ਨਾਲ ਸੋਨ ਤਮਗਾ ਜਿੱਤਿਆ ਜਦ ਕਿ 14 ਸਾਲ ਦੀ ਈਸ਼ਾ ਸਿੰਘ ਨੇ ਬੁੱਧਵਾਰ ਨੂੰ ਇਸ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਸੀ। ਭਾਰਤ ਨੇ ਨੌਂ ਸੋਨ, ਨੌਂ ਚਾਂਦੀ ਤੇ ਚਾਰ ਕਾਂਸੇ ਤਮਗੇ ਸਹਿਤ ਕੁੱਲ 22 ਤਮਗੇ ਜਿੱਤ ਕੇ ਸਭ ਤੋਂ ਅੱਗੇ ਬਣਿਆ ਹੋਇਆ ਹੈ।

PunjabKesari

ਸਰਬਜੋਤ 575 ਦੇ ਸਕੋਰ ਦੇ ਨਾਲ ਕੁਆਲੀਫਿਕੇਸ਼ਨ 'ਚ ਪੰਜਵੇਂ ਸਥਾਨ ਦੇ ਨਾਲ ਫਾਈਨਲ 'ਚ ਪੁੱਜਣ ਵਾਲੇ ਇਕੋ ਇਕ ਭਾਰਤੀ ਸਨ। ਅੱਠ ਖਿਡਾਰੀਆਂ ਦੇ 24 ਸ਼ਾਟ ਦੇ ਫਾਈਨਲ 'ਚ ਸਰਬਜੋਤ ਨੇ ਹੌਲੀ ਸ਼ੁਰੂਆਤ ਦੀ ਪਰ ਸੱਤਵੇਂ ਸ਼ਾਟ ਤੋਂ ਬਾਅਦ ਉਨ੍ਹਾਂ ਨੇ ਰਫ਼ਤਾਰ ਫੜੀ ਤੇ ਅੰਤ 'ਚ ਲਗਭਗ ਦੋ ਅੰਕ ਦੇ ਅੰਤਰ ਨਾਲ ਸੋਨ ਤਮਗਾ ਜਿੱਤ ਲਿਆ। ਚੀਨ ਦੇ ਨਿਸ਼ਾਨੇਬਾਜ਼ਾਂ ਨੇ ਚਾਂਦੀ ਤੇ ਕਾਂਸੇ ਦਾ ਤਮਗਾ ਜਿੱਤਿਆ।


Related News