ਸੰਜੂ ਸੈਮਸਨ ਨੇ ਰਾਜਸਥਾਨ ਲਈ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਸਿਰਫ ਦੂਜੇ ਖਿਡਾਰੀ

Tuesday, Mar 29, 2022 - 08:29 PM (IST)

ਸੰਜੂ ਸੈਮਸਨ ਨੇ ਰਾਜਸਥਾਨ ਲਈ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਸਿਰਫ ਦੂਜੇ ਖਿਡਾਰੀ

ਪੁਣੇ- ਆਈ. ਪੀ. ਐੱਲ. 2022 ਵਿਚ ਰਾਜਸਥਾਨ ਰਾਇਲਜ਼ ਆਪਣਾ ਪਹਿਲਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਖੇਡ ਰਹੀ ਹੈ। ਇਸ ਮੈਚ ਵਿਚ ਉਤਰਦੇ ਹੀ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਆਪਣੇ ਨਾਂ ਇਕ ਉਪਲੱਬਧੀ ਹਾਸਲ ਕਰ ਲਈ ਹੈ। ਸੰਜੂ ਆਈ. ਪੀ. ਐੱਲ. ਵਿਚ ਰਾਜਸਥਾਨ ਦੇ ਲਈ 100 ਮੈਚ ਖੇਡਮ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਉਹ ਅਜਿਹਾ ਕਰਨ ਵਾਲੇ ਰਾਜਸਥਾਨ ਦੇ ਦੂਜੇ ਖਿਡਾਰੀ ਬਣ ਗਏ ਹਨ।

PunjabKesari
ਰਾਜਸਥਾਨ ਦੇ ਲਈ ਸੰਜੂ ਸੈਮਸਨ ਆਪਣਾ 100ਵਾਂ ਮੈਚ ਖੇਡ ਰਹੇ ਹਨ। ਸੈਮਸਨ ਤੋਂ ਪਹਿਲਾਂ ਰਾਜਸਥਾਨ ਦੇ ਲਈ ਅਜਿੰਕਯ ਰਹਾਣੇ ਹੀ ਇਕਲੌਤੇ ਖਿਡਾਰੀ ਹਨ, ਜਿਨ੍ਹਾਂ ਨੇ ਇਸ ਤੋਂ ਜ਼ਿਆਦਾ ਮੈਚ ਖੇਡੇ ਹਨ। ਰਹਾਣੇ ਨੇ ਰਾਜਸਥਾਨ ਰਾਇਲਜ਼ ਦੇ ਲਈ 106 ਮੈਚ ਖੇਡੇ ਹਨ ਅਤੇ ਉਹ ਇਸ ਲਿਸਟ ਵਿਚ ਟਾਪ 'ਤੇ ਹਨ। ਇਸ ਲਿਸਟ ਵਿਚ ਦਿੱਜ ਆਲਰਾਊਂਡਰ ਸ਼ੇਨ ਵਾਟਸਨ ਤੀਜੇ ਸਥਾਨ 'ਤੇ ਹੈ।

PunjabKesari
ਰਾਜਸਥਾਨ ਰਾਇਲਜ਼ ਦੇ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
106- ਅਜਿੰਕਯ ਰਹਾਣੇ
100- ਸੰਜੂ ਸੈਮਸਨ
84- ਸੇਨ ਵਾਟਸਨ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News