ਜਲੰਧਰ ਗ੍ਰਨੇਡ ਹਮਲੇ ਦਾ UP ਕੁਨੈਕਸ਼ਨ, ਨਵੀਂ CCTV ਨੇ ਖੋਲ੍ਹੇ ਵੱਡੇ ਰਾਜ਼, 2 ਦਿਨ ਗ੍ਰਨੇਡ ਲੈ ਕੇ ਘੁੰਮਦਾ ਰਿਹਾ ਮੁੱਖ ਮੁਲਜ਼ਮ
Thursday, Apr 10, 2025 - 12:46 PM (IST)

ਜਲੰਧਰ (ਸੋਨੂੰ)- ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਹੁਣ ਤੱਕ ਦਾ ਵੱਡਾ ਖ਼ੁਲਾਸਾ ਹੋਇਆ ਹੈ। ਜਲੰਧਰ ਗ੍ਰਨੇਡ ਹਮਲੇ ਤਾਰ ਪਹਿਲਾਂ ਹੀ ਯੂ. ਪੀ. ਨਾਲ ਜੁੜੇ ਹੋਏ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਯੂ. ਪੀ. ਤੋਂ ਆਏ ਮੁੱਖ ਮੁਲਜ਼ਮ ਨੇ ਹੀ ਮਨੋਰੰਜਨ ਕਾਲੀਆ ਦੇ ਘਰ ਵਿਚ ਗ੍ਰਨੇਡ ਸੁਟਿਆ ਸੀ। ਮੁੱਖ ਮੁਲਜ਼ਮ ਨੇ ਗ੍ਰਿਫ਼ਤਾਰ ਮੁਲਜ਼ਮ ਹੈਰੀ ਦੇ ਖ਼ਾਤੇ ਵਿਚ 3500 ਰੁਪਏ ਪਾਏ ਸਨ। ਗ੍ਰਿਫ਼ਤਾਰ ਸਤੀਸ਼ ਅਤੇ ਹੈਰੀ ਹੀ ਮੁੱਖ ਮੁਲਜ਼ਮ ਨੂੰ ਲੈ ਕੇ ਇਥੇ ਪਹੁੰਚੇ ਸਨ। ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਇਕ ਨਵੀਂ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ, ਜਿਸ ਵਿਚ ਤੀਜਾ ਮੁਲਜ਼ਮ ਰੇਲਵੇ ਸਟੇਸ਼ਨ ਦੇ ਪਲੇਟਫਾਰਮ 3 'ਤੇ ਘੁੰਮਦਾ ਵਿਖਾਈ ਦੇ ਰਿਹਾ ਹੈ। ਮੁਲਜ਼ਮਾਂ ਨੇ ਮੁੱਖ ਮੁਲਜ਼ਮ ਸ਼ਾਦਿਰ ਤੋਂ ਖ਼ਾਤੇ ਵਿੱਚੋਂ 3500 ਰੁਪਏ ਜਮ੍ਹਾ ਕਰਵਾਏ ਸਨ। ਇਸ ਦੇ ਨਾਲ ਹੀ ਇਕ ਨਵੀਂ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈ ਹੈ, ਜਿਸ ਵਿਚ ਮੁਲਜ਼ਮ ਹੈਰੀ ਏ. ਟੀ. ਐੱਮ. ਵਿਚੋਂ ਪੈਸੇ ਕਢਵਾਉਣ ਤੋਂ ਬਾਅਦ ਆਪਣੇ ਭਰਾ ਨਾਲ ਘਰ ਪੈਸੇ ਰੱਖਣ ਗਿਆ ਸੀ। ਫੁਟੇਜ ਵਿਚ ਵਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਦੇ ਇਕ ਹੱਥ ਵਿਚ ਫੋਨ ਹੈ ਅਤੇ ਦੂਜੇ ਹੱਥ ਵਿਚ ਪੈਸੇ ਹਨ।
ਇਹ ਵੀ ਪੜ੍ਹੋ: ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਸਖ਼ਤ, ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਦਿੱਤੇ ਹੁਕਮ
7 ਮਾਰਚ ਨੂੰ ਬੱਸ ਸਟੈਂਡ ਨੇੜੇ ਟੋਪੀ ਪਹਿਨੇ ਵੇਖਿਆ ਗਿਆ ਸੀ ਅੱਤਵਾਦੀ
ਦਰਅਸਲ ਗ੍ਰਿਫ਼ਤਾਰ ਕੀਤੇ ਗਏ ਰਵਿੰਦਰ ਕੁਮਾਰ ਉਰਫ਼ ਹੈਰੀ ਅਤੇ ਸਤੀਸ਼ ਤੋਂ ਪੁੱਛਗਿੱਛ ਦੌਰਾਨ ਈ-ਰਿਕਸ਼ਾ ਚਾਲਕ ਸਤੀਸ਼ ਉਰਫ਼ ਕਾਕਾ ਨੇ ਮੰਨਿਆ ਕਿ ਟੋਪੀ ਪਹਿਨਣ ਵਾਲੇ ਅੱਤਵਾਦੀ ਨੂੰ ਪਹਿਲੀ ਵਾਰ 7 ਮਾਰਚ ਨੂੰ ਬੱਸ ਸਟੈਂਡ ਦੇ ਨੇੜੇ ਵੇਖਿਆ ਗਿਆ ਸੀ। ਇਹ ਖ਼ੁਲਾਸਾ ਹੋਇਆ ਹੈ ਕਿ ਸ਼ਾਦਿਰ ਨੇ ਹੀ ਗ੍ਰਨੇਡ ਸੁੱਟਿਆ ਸੀ। ਸ਼ਰਾਬ ਦੇ ਨਸ਼ੇ ਵਿੱਚ ਹੈਰੀ ਅਤੇ ਸਤੀਸ਼ ਦੋਵੇਂ ਅੱਤਵਾਦੀਆਂ ਨਾਲ ਦੋਸਤੀ ਕਰ ਬੈਠੇ। ਪਹਿਲਾਂ ਉਸ ਨੇ ਉਸ ਨੂੰ ਬੀਅਰ ਦਿੱਤੀ ਅਤੇ ਫਿਰ ਉਸ ਨੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਉਸ ਨੇ ਈ-ਰਿਕਸ਼ਾ ਵਿੱਚ ਘੁੰਮਾਉਣ ਲਈ ਉਨ੍ਹਾਂ ਦਾ ਗੂਗਲ ਅਕਾਊਂਟ ਮੰਗਿਆ। ਕਾਕਾ ਨੇ ਮਾਮੀ ਦੇ ਮੁੰਡੇ ਹੈਰੀ ਦਾ ਗੂਗਲ ਅਕਾਊਂਟ ਨੰਬਰ ਦਿੱਤਾ ਤਾਂ ਉਸ ਦੇ ਖ਼ਾਤੇ ਵਿਚ 3500 ਰੁਪਏ ਪਾ ਦਿੱਤੇ, ਜਿਸ ਤੋਂ ਬਾਅਦ ਹੈਰੀ ਰਾਤ ਨੂੰ ਚਲਾ ਗਿਆ। ਦੋਵੇਂ ਭਰਾ ਪੈਸਿਆਂ ਦੇ ਲਾਲਚ ਵਿਚ ਆ ਗਏ ਅਤੇ ਦੋਹਾਂ ਨੂੰ ਗ੍ਰਨੇਡ ਸੁੱਟਣ ਦੇ ਬਾਰੇ ਸ਼ਾਦਿਰ ਨੇ ਦੱਸਿਆ। ਪਹਿਲਾਂ ਦੋਹਾਂ ਨੇ ਗ੍ਰਨੇਡ ਸੁੱਟਣ ਤੋਂ ਮਨ੍ਹਾ ਕਰ ਦਿੱਤਾ ਪਰ ਬਾਅਦ ਵਿਚ ਦੋਵੇਂ ਰਾਜ਼ੀ ਹੋ ਗਏ। ਅੱਧੀ ਰਾਤ ਨੂੰ ਉਹ ਸ਼ਾਸਤਰੀ ਮਾਰਕਿਟ ਆ ਗਏ। ਥਾਣੇ ਦੇ ਕੋਲ ਆਟੋ ਰੁਕਵਾ ਲਿਆ। ਥੋੜ੍ਹੀ ਦੇਰ ਬਾਅਦ ਸ਼ਾਦਿਰ ਪਿੱਛੇ ਬੈਠ ਗਿਆ ਅਤੇ ਉਸ ਨੇ ਹੀ ਬੰਬ ਮਨੋਰੰਜਨ ਕਾਲੀਆ ਦੇ ਘਰ ਵਿਚ ਸੁੱਟਿਆ ਹੈ। ਹਮਲਾ ਕਰਨ ਤੋਂ ਬਾਅਦ ਮੁੱਖ ਮੁਲਜ਼ਮ ਦੋਮੋਰੀਆ ਪੁਲ ਕੋਲ ਕੱਪੜੇ ਬਦਲ ਕੇ ਸਟੇਸ਼ਨ ਪੈਦਲ ਨਿਕਲ ਗਿਆ ਸੀ। ਹੈਰੀ ਨੂੰ ਕਿਹੜੇ ਖ਼ਾਤੇ ਵਿਚੋਂ ਪੈਸੇ ਆਏ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਪੈ ਗਿਆ ਭੜਥੂ, ਪੁਲਸ ਪਾਰਟੀ 'ਤੇ ਹੋਇਆ ਹਮਲਾ
ਐੱਨ. ਆਈ. ਏ. ਦਾ ਖ਼ੁਲਾਸਾ ਦੋ ਦਿਨ ਗ੍ਰਨੇਡ ਲੈ ਕੇ ਸ਼ਹਿਰ 'ਚ ਘੁੰਮਦਾ ਰਿਹਾ ਮੁੱਖ ਮੁਲਜ਼ਮ
ਐੱਨ. ਆਈ. ਏ. ਨਾਲ ਸਬੰਧਤ ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਦੋ ਦਿਨ ਪਹਿਲਾਂ ਸ਼ਹਿਰ ਆਇਆ ਸੀ। ਇਸ ਲਈ ਬੱਸ ਸਟੈਂਡ ਅਤੇ ਸ਼ਹਿਰ ਦੇ ਹੋਰ ਹੋਟਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਅੱਤਵਾਦੀ ਕੋਲ ਇਹ ਬੰਬ 2 ਦਿਨਾਂ ਤੋਂ ਸੀ। ਉਸ ਨੇ ਪਹਿਲਾਂ ਘਰ ਦੀ ਰੇਕੀ ਕੀਤੀ ਸੀ। ਏਜੰਸੀਆਂ ਗ੍ਰਨੇਡ ਸੁੱਟਣ ਵਾਲੇ ਅੱਤਵਾਦੀ ਦਾ ਪਤਾ ਲਗਾਉਣ ਵਿੱਚ ਰੁੱਝੀਆਂ ਹੋਈਆਂ ਹਨ। ਜਾਂਚ ਤੋਂ ਪਤਾ ਲੱਗਾ ਕਿ ਅੱਤਵਾਦੀ ਸੋਮਵਾਰ ਰਾਤ 1:30 ਵਜੇ ਸਿਟੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਿਆ ਸੀ। ਉਹ 2.10 ਵਜੇ ਤੱਕ ਸਟੇਸ਼ਨ 'ਤੇ ਰਿਹਾ। ਅੱਤਵਾਦੀ ਪਹਿਲਾਂ ਪਲੇਟਫਾਰਮ ਨੰਬਰ-2 'ਤੇ ਟ੍ਰੇਨ ਵਿੱਚ ਬੈਠਾ ਸੀ। ਇਕ ਹੋਰ ਟ੍ਰੇਨ ਪਲੇਟਫਾਰਮ ਨੰਬਰ-3 'ਤੇ ਆ ਗਈ। ਉਸ ਨੇ ਉਨ੍ਹਾਂ ਨੂੰ ਮੂਰਖ ਬਣਾਉਣ ਟਰੇਨ ਬਦਲੀ।
ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਬਿਊਰੋ ਨੇ ASI ਨੂੰ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਤੁਹਾਨੂੰ ਦੱਸ ਦੇਈਏ ਕਿ ਈ-ਰਿਕਸ਼ਾ ਚਾਲਕ ਸਤੀਸ਼ ਕੁਮਾਰ ਕਾਕਾ ਵਾਸੀ ਭਾਰਗੋਂ ਕੈਂਪ ਅਤੇ ਉਸ ਦੇ ਮਾਸੀ ਦੇ ਮੁੰਡੇ ਹੈਰੀ ਵਾਸੀ ਟੈਂਕੀ ਮੁਹੱਲਾ ਗੜਾ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੁਲਸ ਨੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਇਹ ਮਾਮਲਾ ਆਈ. ਐੱਸ. ਆਈ. ਨਾਲ ਜੁੜਿਆ ਹੋਇਆ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 6 ਦਿਨਾਂ ਦੇ ਰਿਮਾਂਡ 'ਤੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਟ੍ਰੇਨ ਤੋਂ ਭੱਜਣ ਵਾਲੇ ਅੱਤਵਾਦੀ ਦੀ ਭਾਲ ਲਈ ਪੁਲਸ ਯੂ. ਪੀ, ਦਿੱਲੀ ਅਤੇ ਹਰਿਆਣਾ ਵਿੱਚ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, ਇਹ ਜ਼ਿਲ੍ਹੇ ਰਹਿਣ ਸਾਵਧਾਨ, ਕਿਸਾਨਾਂ ਲਈ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e