ਧੋਨੀ ਦੀ ਜਗ੍ਹਾ ਰਾਹੁਲ ਜਿਹੇ ਬੱਲੇਬਾਜ਼ਾਂ ''ਤੇ ਪ੍ਰਦਰਸ਼ਨ ਲਈ ਦਬਾਅ ਪਇਆ ਜਾਵੇ : ਮਾਂਜਰੇਕਰ

Tuesday, Jul 02, 2019 - 11:20 AM (IST)

ਸਪੋਰਟਸ ਡੈਸਕ— ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਦਾ ਮੰਨਣਾ ਹੈ ਕਿ ਕਰੀਅਰ ਦੇ ਇਸ ਪੜਾਅ 'ਤੇ ਮਹਿੰਦਰ ਸਿੰਘ ਧੋਨੀ ਦੇ ਸਟ੍ਰਾਈਕ ਰੇਟ 'ਤੇ ਸਵਾਲ ਚੁੱਕਣਾ ਸਹੀ ਨਹੀਂ ਹੈ ਅਤੇ ਉਨ੍ਹਾਂ ਦੀ ਜਗ੍ਹਾ ਲੋਕੇਸ਼ ਰਾਹੁਲ ਜਿਹੇ ਯੁਵਾ ਖਿਡਾਰੀਆਂ ਨੂੰ ਜ਼ਿਆਦਾ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਧੋਨੀ ਨੇ 31 ਗੇਂਦ 'ਚ 42 ਦੌੜਾਂ ਬਣਾਈਆਂ। ਮਾਂਜਰੇਕਰ ਨੂੰ ਇਹ ਗੱਲ ਹਰਾਉਣ ਵਾਲੀ ਲੱਗੀ ਕਿ ਇਸ ਤਜਰਬੇਕਾਰ ਬੱਲੇਬਾਜ਼ ਨੇ ਆਖਰੀ ਓਵਰਾਂ 'ਚ ਵੱਡਾ ਸ਼ਾਟ ਨਹੀਂ ਲਗਾਇਆ ਪਰ ਉਨ੍ਹਾਂ ਮੰਨਿਆ ਕਿ ਦੂਜੇ ਬੱਲੇਬਾਜ਼ਾਂ ਨੂੰ ਆਪਣਾ ਪੱਧਰ ਉੱਚਾ ਚੁੱਕਣਾ ਹੋਵੇਗਾ।
PunjabKesari
ਮਾਂਜਰੇਕਰ ਨੇ ਬੰਗਲਾਦੇਸ਼ ਖਿਲਾਫ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਇਹ ਅਸਲ 'ਚ ਗਲਤ ਹੈ ਕਿ ਕਰੀਅਰ ਦੇ ਇਸ ਪੱਧਰ 'ਤੇ ਵੀ ਸਾਰਾ ਧਿਆਨ ਸਿਰਫ ਧੋਨੀ 'ਤੇ ਹੈ, ਕੀ ਟੀਮ 'ਚ ਦੂਜੇ ਬੱਲੇਬਾਜ਼ ਨਹੀਂ ਹਨ ਜੋ ਭਾਰਤ ਨੂੰ ਜਿੱਤ ਦਿਵਾਉਣ 'ਚ ਮਦਦ ਕਰ ਸਕਣ। ਜੇਕਰ ਅਜਿਹਾ ਹੈ ਤਾਂ ਇਹ ਭਾਰਤੀ ਕ੍ਰਿਕਟ ਲਈ ਚੰਗਾ ਸੰਕੇਤ ਨਹੀਂ ਹੈ।'' ਮਾਂਜਰੇਕਰ ਨੇ ਹਾਲਾਂਕਿ ਮੰਨਿਆ ਕਿ ਜੇਕਰ ਧੋਨੀ ਪਾਰੀ ਦੇ 20-25ਵੇਂ ਓਵਰ 'ਤੇ ਬੱਲੇਬਾਜ਼ੀ ਕਰਨ ਆਉਂਦੇ ਹਨ ਤਾਂ ਉਨ੍ਹਾਂ ਨੂੰ ਗੇਂਦ ਅਤੇ ਦੌੜਾਂ ਵਿਚਾਲੇ ਜ਼ਿਆਦਾ ਫਰਕ ਨਹੀਂ ਹੋਣ ਦੇਣਾ ਚਾਹੀਦਾ ਹੈ। ਟੀਮ 'ਚ ਮਯੰਕ ਅਗਰਵਾਲ ਦੇ ਆਉਣ 'ਤੇ ਮਾਂਜਰੇਕਰ ਖੁਸ਼ ਹਨ। ਉਨ੍ਹਾਂ ਕਿਹਾ, ''ਵਿਜੇ ਸ਼ੰਕਰ ਦਾ ਸੱਟ ਦਾ ਸ਼ਿਕਾਰ ਹੋਣਾ ਮੰਦਭਾਗਾ ਹੈ ਪਰ ਮਯੰਕ ਦੇ ਟੀਮ 'ਚ ਆਉਣ ਨਾਲ ਮੈਂ ਖ਼ੁਸ਼ ਹਾਂ। ਮੈਨੂੰ ਲਗਦਾ ਹੈ ਕਿ ਮਯੰਕ ਸ਼ਾਨਦਾਰ ਖਿਡਾਰੀ ਹੈ। ਉਸ ਦਾ ਟੀਮ ਨਾਲ ਜੁੜਨਾ ਚੰਗਾ ਹੈ।''


Tarsem Singh

Content Editor

Related News