ਸਾਨੀਆ-ਸ਼ੋਏਬ ਦੀਆਂ ਇਹ ਤਸਵੀਰਾਂ ਹੋਈਆਂ ਵਾਇਰਲ, ਲੋਕਾਂ ਨੇ ਕਿਹਾ ''ਜੋਰੂ ਕਾ ਗੁਲਾਮ'' (ਤਸਵੀਰਾਂ)

07/23/2016 7:00:28 PM

ਨਵੀਂ ਦਿੱਲੀ— ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਕ੍ਰਿਕਟਰ ਸ਼ੋਏਬ ਮੱਲਿਕ ਦੀ ਜੋੜੀ ਇਕ ਅਜਿਹੀ ਜੋੜੀ ਹੈ, ਜਿਸ ਨੂੰ ਖੇਡ ਦੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਸ਼ੋਏਬ, ਸਾਨੀਆ ਦਾ ਪੂਰਾ-ਪੂਰਾ ਸਾਥ ਦਿੰਦੇ ਹਨ। ਹਾਲ ਹੀ ਵਿਚ ਸ਼ੋਏਬ ਅਤੇ ਸਾਨੀਆ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀਆਂ ਹਨ। ਵੈਸੇ ਤਾਂ ਇਹ ਤਸਵੀਰਾਂ ਉਨ੍ਹਾਂ ਦੇ ਬਿਜ਼ੀ ਸ਼ੈਡਿਊਲ ''ਚੋਂ ਚੋਰੀ ਕੀਤੇ ਗਏ ਫੁਰਸਤ ਦੇ ਪਲਾਂ ਦੀਆਂ ਹਨ ਪਰ ਸੋਸ਼ਲ ਮੀਡੀਆ ''ਤੇ ਇਨ੍ਹਾਂ ਤਸਵੀਰਾਂ ''ਤੇ ਲੋਕ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸ-ਹੱਸ ਕੇ ਦੂਹਰੇ ਹੋ ਜਾਓਗੇ।

Kulvinder Mahi

News Editor

Related News