ਸਾਨੀਆ-ਪਾਵਿਚ ਦੀ ਜੋੜੀ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ''ਚ ਪੁੱਜੀ

07/04/2022 1:46:34 PM

ਵਿੰਬਲਡਨ- ਸਾਨੀਆ ਮਿਰਜ਼ਾ ਤੇ ਮੈਟ ਪਾਵਿਚ ਦੀ ਭਾਰਤ ਤੇ ਕ੍ਰੋਏਸ਼ੀਆ ਦੇ ਖਿਡਾਰੀਆਂ ਦੀ ਜੋੜੀ ਐਤਵਾਰ ਨੂੰ ਵਿੰਬਲਡਨ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪੁੱਜ ਗਈ। ਸਾਨੀਆ ਤੇ ਪਾਵਿਚ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ ਦੂਜੇ ਦੌਰ 'ਚ ਇਵਾਨ ਡੋਡਿਗ ਤੇ ਲਤੀਸ਼ਾ ਚਾਨ ਦੀ ਜੋੜੀ ਤੋਂ ਵਾਕਓਵਰ ਮਿਲਿਆ। 

ਸਾਨੀਆ ਤੇ ਪਾਵਿਚ ਨੇ ਸ਼ੁਰੂਆਤੀ ਦੌਰ 'ਚ ਸਪੇਨ ਦੇ ਡੇਵਿਡ ਵੇਗਾ ਹਰਨਾਂਡੇਜ਼ ਤੇ ਜਾਰਜੀਆ ਦੀ ਨੇਤਲਾ ਜਾਲਮਿਏਜੇ ਦੀ ਜੋੜੀ ਨੂੰ 6-4, 3-6, 7-6 ਨਾਲ ਹਰਾਇਆ ਸੀ। ਕੁਆਰਟਰ ਫਾਈਨਲ 'ਚ ਇਸ ਜੋੜੀ ਦਾ ਸਾਹਮਣਾ ਬਰੂਨੋ ਸੋਰੇਸ ਤੇ ਬੀਟ੍ਰਿਜ਼ ਹਦਾਦ ਦੀ ਬ੍ਰਾਜ਼ੀਲੀਆਈ ਜੋੜੀ ਜਾਂ ਜਾਨ ਪੀਅਰ ਤੇ ਗੈਬ੍ਰਿਏਲਾ ਡਾਬਰੋਵਸਕੀ ਦੀ ਆਸਟਰੇਲੀਆਈ-ਕੈਨੇਡੀਆਈ ਜੋੜੀ ਨਾਲ ਹੋਵੇਗਾ।

ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਸੈਸ਼ਨ ਹੈ। ਮਹਿਲਾ ਡਬਲਜ਼ 'ਚ ਉਹ ਚੈੱਕ ਗਣਰਾਜ ਦੀ ਜੋੜੀਦਾਰ ਲੂਸੀ ਹਰਡੇਕਾ ਦੇ ਨਾਲ ਸ਼ੁਰੂਆਤੀ ਦੌਰ 'ਚ ਹਾਰ ਗਈ ਸੀ।


Tarsem Singh

Content Editor

Related News