ਸਾਨੀਆ ਨੇ ਖੋਲਿਆ ਰਾਜ, ਦੱਸਿਆ ਪਤੀ ਉਨ੍ਹਾਂ ਤੋਂ ਕੀ ਚਾਹੁੰਦੇ ਹਨ

04/08/2018 12:13:19 PM

ਪਣਜੀ—ਸਾਨੀਆ ਅਤੇ ਉਨ੍ਹਾਂ ਦੇ ਕ੍ਰਿਕਟਰ ਪਤੀ ਸ਼ੋਏਬ ਮਲਿਕ ਇਕ ਬੇਟੀ ਚਾਹੁੰਦੇ ਹਨ ਅਤੇ ਜਦੋਂ ਵੀ ਪਰਿਵਾਰ ਵਧਾਉਣ ਦੇ ਬਾਰੇ 'ਚ ਸੋਚਣਗੇ ਤਾਂ ਉਨ੍ਹਾਂ ਦੇ ਬੱਚੇ ਦਾ ਸਰਨੇਮ ਮਿਰਜਾ ਮਲਿਕ ਹੋਵੇਗਾ। ਸਾਨੀਆ ਨੇ ਗੋਅ ਫੈਸਟ 2018 'ਚ ਲੈਂਗਿਕ ਪੱਖਪਾਤ 'ਤੇ ਇਕ ਚਰਚਾ ਦੌਰਾਨ ਕਿਹਾ,'' ਮੈਂ ਤੁਹਾਨੂੰ ਇਕ ਰਾਜ ਦੀ ਗੱਲ ਦੱਸਦੀ ਹਾਂ।

ਉਨ੍ਹਾਂ ਨੇ ਕਿਹਾ ਕਿ ਮੇਰੇ ਪਤੀ ਅਤੇ ਮੈਂ ਇਸ ਬਾਰੇ ਗੱਲ ਕੀਤੀ ਹੈ ਅਤੇ ਅਸੀਂ ਤੈਅ ਕੀਤਾ ਹੈ ਕਿ ਜਦੋਂ ਵੀ ਸਾਡਾ ਬੱਚਾ ਹੋਵੇਗਾ ਤਾਂ ਇਸਦਾ ਸਰਨੇਮ ਮਿਰਜਾ ਮਲਿਕ ਹੋਵੇਗਾ। ਉਹ ਵੀ ਇਕ ਬੇਟੀ ਚਾਹੁੰਦੇ ਹਨ।'' ਸਾਨੀਆ ਨੇ ਲੈਂਗਿਕ ਪੱਖਪਾਤ ਦੇ ਆਪਣੇ ਅਨੁਭਵ ਦੇ ਬਾਰੇ 'ਚ ਕਿਹਾ ਕਿ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕਹਿੰਦੇ ਸਨ ਕਿ ਉਨ੍ਹਾਂ ਦੇ ਬੇਟਾ ਹੋਣਾ ਚਾਹੀਦਾ ਹੈ ਤਾਂ ਕਿ ਖਾਨਦਾਨ ਦਾ ਨਾਮ ਅੱਗੇ ਵਧ ਸਕੇ।

ਉਨ੍ਹਾਂ ਨੇ ਕਿਹਾ,' ਅਸੀਂ ਦੋ ਭੈਣਾਂ ਹਾਂ ਅਤੇ ਸਾਨੂੰ ਕਦੀ ਨਹੀਂ ਲੱਗਾ ਕਿ ਇਕ ਭਰਾ ਵੀ ਹੋਣਾ ਚਾਹੀਦਾ ਹੈ। ਸਾਡੇ ਰਿਸ਼ਤੇਦਾਰ ਮਾਤਾ-ਪਿਤਾ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੇ ਬੇਟਾ ਹੋਣਾ ਚਾਹੀਦਾ ਹੈ ਤਾਂ ਅਸੀਂ ਉਨ੍ਹਾਂ ਨਾਲ ਲੜਦੇ ਸੀ। ਮੈਂ ਵਿਆਹ ਦੇ ਬਾਅਦ ਵੀ ਸਰਨੇਮ ਨਹੀਂ ਬਦਲਿਆ ਅਤੇ ਹਮੇਸ਼ਾ ਮੈਂ ਸਾਨੀਆ ਮਿਰਜਾ ਹੀ ਰਹਾਂਗੀ।


Related News