ਸਾਨੀਆ ਮਿਰਜ਼ਾ ਚੁਪਕੇ-ਚੁਪਕੇ ਕਰਦੀ ਹੈ ਇਨ੍ਹਾਂ ਕ੍ਰਿਕਟਰਾਂ ਨੂੰ ਪਸੰਦ

Sunday, Dec 10, 2017 - 12:26 AM (IST)

ਸਾਨੀਆ ਮਿਰਜ਼ਾ ਚੁਪਕੇ-ਚੁਪਕੇ ਕਰਦੀ ਹੈ ਇਨ੍ਹਾਂ ਕ੍ਰਿਕਟਰਾਂ ਨੂੰ ਪਸੰਦ

ਨਵੀਂ ਦਿੱਲੀ— ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਜ਼ਿਆਦਾ ਤਰ ਆਪਣੇ ਫੈਂਸ ਦੇ ਨਾਲ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹਮੇਸ਼ਾ ਹੀ ਆਪਣੇ ਮਜ਼ਾਕੀਏ ਅੰਦਾਜ 'ਚ ਨਵੇਂ-ਨਵੇਂ ਟਵੀਟ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਕ੍ਰਿਕਟ ਦੀ ਵੱਡੀ ਫੈਨ ਸਾਨੀਆ ਨੇ ਆਪਣੇ ਫੈਂਸ ਦੇ ਨਾਲ ਕ੍ਰਿਕਟ ਨੂੰ ਲੈ ਕੇ ਖੁੱਲ ਕੇ ਗੱਲਬਾਤ ਕੀਤੀ।

PunjabKesari
ਸਾਨੀਆ ਮਿਰਜ਼ਾ ਨੇ ਟਵਿੱਟਰ 'ਤੇ ਆਪਣੇ ਫੈਂਸ ਵਲੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਸਾਨੀਆ ਨੇ ਨਾ ਸਿਰਫ ਆਪਣੇ ਮਨ ਪਸੰਦ ਭਾਰਤੀ ਖਿਡਾਰੀ ਦੇ ਬਾਰੇ 'ਚ ਦੱਸਿਆ ਬਲਕਿ ਸ਼੍ਰੀਲੰਕਾਈ ਕ੍ਰਿਕਟਰ ਦੇ ਵਾਰੇ 'ਚ ਵੀ ਗੱਲ ਕੀਤੀ। ਸਾਨੀਆ ਤੋਂ ਜਦੋਂ ਵੀ ਪੁੱਛਿਆ ਗਿਆ ਕਿ ਉਨ੍ਹਾਂ ਦੇ ਮਨ ਪਸੰਦ ਭਾਰਤੀ ਕ੍ਰਿਕਟਰ ਕੌਣ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਦਾ ਨਾਂ ਲਿਆ।

PunjabKesari
ਇਸ ਤੋਂ ਇਲਾਵਾ ਇਕ ਫੈਂਸ ਨੇ ਕਿਹਾ ਕਿ ਤੁਸੀਂ ਵਿਹਲੇ ਸਮੇਂ 'ਚ ਕੀ ਕਰਦੇ ਹੋ? ਤਾਂ ਉਨ੍ਹਾਂ ਨੇ ਜਵਾਬ ਦਿੰਦੇ ਦੱਸਿਆ ਕਿ ਮੈਂ ਵਿਹਲੇ ਕੁਝ ਨਹੀਂ ਕਰਦੀ ਹਾਂ। ਸ਼੍ਰੀਲੰਕਾਈ ਕ੍ਰਿਕਟਰ ਦੇ ਵਾਰੇ 'ਚ ਜਵਾਬ ਦਿੰਦੇ ਹੋਏ ਸਾਨੀਆ ਨੇ ਕਿਹਾ ਕਿ ਉਨ੍ਹਾਂ ਦੇ ਮਨ ਪਸੰਦ ਖਿਡਾਰੀ ਕੁਮਾਰ ਸੰਗਾਕਾਰ ਹੈ। ਇਸ ਦੇ ਨਾਲ ਹੀ ਫੇਵਰੇਟ ਬਾਲੀਵੁੱਡ ਅਭਿਨੇਤਾ ਦੇ ਵਾਰੇ 'ਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਫੇਵਰੇਟ ਅਭਿਨੇਤਾ ਅਕਸ਼ੇ ਕੁਮਾਰ ਤੇ ਸਲਮਾਨ ਖਾਨ ਹੈ।

PunjabKesari


Related News