ਬੇਟੇ ਨੂੰ ਗੋਦੀ ''ਚ ਚੁੱਕ ਕੇ ਟੈਨਿਸ ਕੋਰਟ ਪਹੁੰਚੀ ਸਾਨੀਆ ਮਿਰਜ਼ਾ

03/12/2020 11:33:09 PM

ਨਵੀਂ ਦਿੱਲੀ - ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਪ੍ਰੈਕਟਿਸ ਸੈਸ਼ਨ ਦੌਰਾਨ ਵੀ ਆਪਣੇ ਮਾਂ ਹੋਣ ਦਾ ਫਰਜ਼ ਨਿਭਾ ਰਹੀ ਹੈ। ਸਾਲ 2017 ਵਿਚ ਪ੍ਰੈਗਨੈਂਸੀ ਕਾਰਣ ਟੈਨਿਸ ਤੋਂ ਦੂਰ ਰਹਿਣ ਵਾਲੀ ਸਾਨੀਆ ਹੁਣ ਹੋਬਾਰਟ ਕੌਮਾਂਤਰੀ ਟੂਰਨਾਮੈਂਟ ਰਾਹੀਂ ਵਾਪਸੀ ਕਰ ਚੁੱਕੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਉਸਦੀ ਇਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਬੇਟੇ ਇੱਜੀ ਨੂੰ ਗੋਦ ਵਿਚ ਚੁੱਕ ਕੇ ਟੈਨਿਸ ਕੋਰਟ ਵੱਲ ਆ ਰਹੀ ਹੈ। ਸਾਨੀਆ ਦੀ ਇਸ ਫੋਟੋ 'ਤੇ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਨੇ ਕੁਮੈਂਟ ਕੀਤਾ ਹੈ, ''ਪਿਕਚਰ ਪ੍ਰਫੈਕਟ।'' ਰਿਤੇਸ਼ ਨੇ ਅੱਗੇ ਲਿਖਿਆ, ''ਪਿਕਚਰ ਪ੍ਰਫੈਕਟ। ਇੱਜੀ ਨੂੰ ਢੇਰ ਸਾਰਾ ਪਿਆਰ।''


ਉਕਤ ਫੋਟੋ ਸਾਨੀਆ ਦੇ ਟਵਿਟਰ ਅਕਾਊਂਟ ਤੋਂ ਅਪਲੋਡ ਹੋਈ ਸੀ। ਸਾਨੀਆ ਨੂੰ ਇਸ ਫੋਟੋ ਦੇ ਅਪਲੋਡ ਹੋਣ ਤੋਂ ਬਾਅਦ ਕੁਝ ਲੋਕ ਝਾਂਸੀ ਦੀ ਰਾਣੀ ਤਕ ਦੱਸ ਰਹੇ ਹਨ। ਸਾਨੀਆ ਨੇ ਉਕਤ ਫੋਟੋ ਦੇ ਨਾਲ ਲਿਖਿਆ ਹੈ, ''ਇਕ ਤਸਵੀਰ ਵਿਚ ਮੇਰੀ ਜ਼ਿੰਦਗੀ। ਮੇਰੇ ਕੋਲ ਇਸਦਾ ਕੋਈ ਦੂਜਾ ਤਰੀਕਾ ਨਹੀਂ ਹੈ। ਇਹ ਫੋਟੋ ਇੰਡੋਨੇਸ਼ੀਆ ਵਿਰੁੱਧ ਖੇਡਣ ਤੋਂ ਕੁਝ ਦੇਰ ਪਹਿਲਾਂ ਦੀ ਹੀ। ਇਸ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਹੈ, ਜੋ ਮੈਂ ਕਰਦੀ ਹਾਂ, ਉਸ ਨੂੰ ਕਰਨ ਲਈ ਤੇ ਸਭ ਤੋਂ ਚੰਗਾ ਬਣਨ ਲਈ।''

PunjabKesari
ਸਾਨੀਆ ਮਿਰਜ਼ਾ ਟੈਨਿਸ ਦੇ ਕਾਰਣ ਅਰੁਜਨ ਐਵਾਰਡ, ਪਦਮਸ਼੍ਰੀ, ਰਾਜੀਵ ਗਾਂਧੀ ਖੇਡ ਐਵਾਰਡ ਤੇ ਕਈ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ। ਅਜੇ ਟੋਕੀਓ ਓਲੰਪਿਕ 2020 ਵਿਚ ਉਹ ਭਾਰਤ ਲਈ ਸਭ ਤੋਂ ਵੱਡੀਆਂ ਉਮੀਦਾਂ 'ਚੋਂ ਇਕ ਹੈ। ਜ਼ਿਕਰਯੋਗ ਹੈ ਕਿ ਹੈਦਰਾਬਾਦ ਦੀ ਰਹਿਣ ਵਾਲੀ ਸਾਨੀਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ 2010 ਵਿਚ ਵਿਆਹ ਕੀਤਾ ਸੀ। ਦੋਵੇਂ ਹੁਣ ਦੁਬਈ ਵਿਚ ਰਹਿੰਦੇ ਹਨ। 2018 ਵਿਚ ਹੀ ਇਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ।

PunjabKesari


Gurdeep Singh

Content Editor

Related News