ਸਾਨੀਆ ਤੇ ਮਾਟੇਕ ਸੈਂਡਸ ਦੀ ਜੋੜੀ ਵਾਈਕਿੰਗ ਕੌਮਾਂਤਰੀ ਟੂਰਨਾਮੈਂਟ ਤੋਂ ਬਾਹਰ

Friday, Jun 25, 2021 - 11:52 AM (IST)

ਸਾਨੀਆ ਤੇ ਮਾਟੇਕ ਸੈਂਡਸ ਦੀ ਜੋੜੀ ਵਾਈਕਿੰਗ ਕੌਮਾਂਤਰੀ ਟੂਰਨਾਮੈਂਟ ਤੋਂ ਬਾਹਰ

ਈਸਟਬੋਰਨ— ਭਾਰਤ ਦੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡਸ ਦੀ ਜੋੜੀ ਵਾਈਕਿੰਗ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਹਾਰ ਕੇ ਬਾਹਰ ਹੋ ਗਈ। ਸਾਨੀਆ ਤੇ ਮਾਟੇਕ ਸੈਂਡਸ ਨੂੰ ਇਕ ਘੰਟੇ 18 ਮਿੰਟ ਤਕ ਚਲੇ ਮੈਚ ’ਚ ਅਮਰੀਕਾ ਦੀ ਕ੍ਰਿਸਟੀਨਾ ਮੈਕੇਲ ਤੇ ਸਬਰੀਨਾ ਸਾਂਟਾਮਾਰੀਆ ਨੇ 6-3, 6-4 ਨਾਲ ਹਰਾਇਆ। 6 ਡਬਲਜ਼ ਗ੍ਰੈਂਡਸਲੈਮ ਖ਼ਿਤਾਬ ਜਿੱਤ ਚੁੱਕੀ ਸਾਨੀਆ 28 ਜੂਨ ਤੋਂ ਸ਼ੁਰੂ ਹੋ ਰਹੇ ਵਿੰਬਲਡਨ ’ਚ ਮਾਟੇਕ ਸੈਂਡਸ ਨਾਲ ਉਤਰੇਗੀ।


author

Tarsem Singh

Content Editor

Related News