ਸਾਨੀਆ 4 ਸਾਲ ਬਾਅਦ ‘ਟਾਪ’ ਯੋਜਨਾ ’ਚ ਸ਼ਾਮਿਲ

Thursday, Apr 08, 2021 - 12:21 AM (IST)

ਸਾਨੀਆ 4 ਸਾਲ ਬਾਅਦ ‘ਟਾਪ’ ਯੋਜਨਾ ’ਚ ਸ਼ਾਮਿਲ

ਨਵੀਂ ਦਿੱਲੀ-  ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ 4 ਸਾਲ ਬਾਅਦ ਸਰਕਾਰ ਦੀ ‘ਟਾਰਗੈੱਟ ਓਲੰਪਿਕ ਪੋਡੀਅਮ’ ਯੋਜਨਾ (ਟਾਪਸ) ਸ਼ਾਮਿਲ ਕੀਤਾ ਗਿਆ। ਕਈ ਗ੍ਰੈਂਡ ਸਲੈਮ ਟ੍ਰਾਫੀਆਂ ਜਿੱਤਣ ਵਾਲੀ 34 ਸਾਲ ਦੀ ਸਾਨੀਆ ਨੇ ਸੱਟ ਕਾਰਣ 4 ਸਾਲ ਪਹਿਲਾਂ 2017 ’ਚ ਟਾਪਸ ਯੋਜਨਾ ਤੋਂ ਹਟਣ ਦਾ ਫੈਸਲਾ ਕੀਤਾ ਸੀ। ਉਸ ਨੂੰ ਇਥੇ ਮਿਸ਼ਨ ਓਲੰਪਿਕ ਇਕਾਈ ਦੀ 56ਵੀਂ ਬੈਠਕ ਦੌਰਾਨ ਟਾਪਸ ’ਚ ਸ਼ਾਮਿਲ ਕੀਤਾ ਗਿਆ। ਸੱਟ ਕਾਰਣ ਉਸ ਨੂੰ ਲੰਮੇ ਸਮੇਂ ਤੱਕ ਖੇਡ ’ਚੋਂ ਬਾਹਰ ਰਹਿਣਾ ਪਿਆ ਸੀ।

ਇਹ ਖ਼ਬਰ ਪੜ੍ਹੋ- RSA v PAK : ਦੱ. ਅਫਰੀਕਾ ਨੂੰ ਹਰਾ ਪਾਕਿ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼


ਸਾਨੀਆ ਨੇ ਬੱਚੇ ਦੇ ਜਨਮ ਕਾਰਣ ਖੇਡ ਤੋਂ ਬ੍ਰੇਕ ਲਈ ਸੀ। ਉਸ ਨੇ ਆਪਣੇ ਸੁਰੱਖਿਅਤ (ਪ੍ਰੋਡਕਸ) ਰੈਂਕਿੰਗ ਦੇ ਆਧਾਰ ’ਤੇ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਕੁਆਲੀਫਾਇਰ ਕਰ ਲਿਆ ਹੈ। ਵਿਸ਼ਵ ਰੈਂਕਿੰਗ ’ਚ ਉਹ ਅਜੇ 157ਵੇਂ ਸਥਾਨ ’ਤੇ ਕਾਬਿਜ਼ ਹੈ ਪਰ ਡਬਲਯੂ. ਟੀ. ਏ. ਦੇ ਨਿਯਮਾਂ ਅਨੁਸਾਰ ਜਦੋਂ ਇਕ ਖਿਡਾਰ ਸੱਟ ਜਾਂ ਬੱਚੇ ਦੇ ਜਨਮ ਲਈ 6 ਮਹੀਨੇ ਤੋਂ ਜ਼ਿਆਦਾ ਸਮਾਂ ਛੁੱਟੀ ਲੈਂਦਾ ਹੈ ਤਾਂ ਉਹ ਇਕ ‘ਵਿਸ਼ੇਸ਼ ਰੈਂਕਿੰਗ’ ਜਿਸ ਨੂੰ ‘ਪ੍ਰੋਡਕਟ’ ਰੈਂਕਿੰਗ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ, ਦੇ ਲਈ ਬੇਨਤੀ ਕਰ ਸਕਦਾ ਹੈ। ਇਕ ਖਿਡਾਰੀ ਦੀ ਵਿਸ਼ੇਸ਼ ਰੈਂਕਿੰਗ ਉਸ ਦੇ ਅੰਤਿਮ ਟੂਰਨਾਮੈਂਟ ’ਚ ਹਿੱਸਾ ਲੈਣ ਤੋਂ ਬਾਅਦ ਦੀ ਵਿਸ਼ਵ ਰੈਂਕਿੰਗ ਹੁੰਦੀ ਹੈ ਅਤੇ ਸਾਨੀਆ ਦੇ ਮਾਮਲੇ ’ਚ ਇਹ ਅਕਤੂਬਰ 2017 ’ਚ ਖੇਡਿਆ ਗਿਆ ਚਾਈਨਾ ਓਪਨ ਸੀ। ਉਸ ਸਮੇਂ ਉਹ ਵਿਸ਼ਵ ਰੈਂਕਿੰਗ ’ਚ 9ਵੇਂ ਸਥਾਨ ’ਤੇ ਸੀ। ਇਸ ਲਈ ਇਸ ਸਮੇਂ ਸਾਨੀਆ ਦੀ ਵਿਸ਼ੇਸ਼ ਰੈਂਕਿੰਗ 9 ਹੈ। ਉਹ ਇਸ ਤੋਂ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁਕੀ ਹੈ।

ਇਹ ਖ਼ਬਰ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News