ਗੋਡੇ ਦੀ ਸੱਟ ਨਾਲ ਜੂਝ ਰਹੀ ਹੈ ਸਾਨੀਆ

11/12/2017 1:49:21 PM

ਮੁੰਬਈ, (ਬਿਊਰੋ)— ਚੋਟੀ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਕਿਹਾ ਕਿ ਉਹ ਗੋਡੇ ਦੀ ਸੱਟ ਤੋਂ ਜੂਝ ਰਹੀ ਹੈ ਅਤੇ ਛੇਤੀ ਹੀ ਫੈਸਲਾ ਕਰੇਗੀ ਕਿ ਇਸ ਲਈ ਸਰਜਰੀ ਦੀ ਜ਼ਰੂਰਤ ਹੈ ਜਾਂ ਨਹੀਂ। ਸਾਨੀਆ ਨੇ ਬੀਤੀ ਰਾਤ 'ਇੰਡੀਅਨ ਸਪੋਰਟਸ ਆਨਰਸ' ਪੁਰਸਕਾਰਾਂ ਦੇ ਮੌਕੇ 'ਤੇ ਕਿਹਾ, ''ਇਹ ਮੁਸ਼ਕਲ ਸਾਲ ਰਿਹਾ, ਜਿਸ 'ਚ ਮੇਰੇ ਜੋੜੀਦਾਰ ਸੱਟ ਦਾ ਸ਼ਿਕਾਰ ਹੁੰਦੇ ਰਹੇ ਪਰ ਹੁਣ ਮੈਂ ਵੀ ਗੋਡੇ ਦੀ ਸੱਟ ਦੀ ਸਮੱਸਿਆ ਨਾਲ ਜੂਝ ਰਹੀ ਹਾਂ। ਮੈਂ ਲਗਭਗ ਇਕ ਮਹੀਨੇ ਤੋਂ ਟੈਨਿਸ ਤੋਂ ਦੂਰ ਹਾਂ। ਮੇਰੇ ਲਈ ਆਰਾਮ ਲਈ ਦੋ ਹਫਤੇ ਹਨ, ਮੈਂ ਕੋਸ਼ਿਸ਼ ਕਰ ਰਹੀ ਹਾਂ ਅਤੇ ਮੈਨੂੰ ਦੇਖਣਾ ਹੋਵੇਗਾ ਕਿ ਮੈਨੂੰ ਸਰਜਰੀ ਦੀ ਜ਼ਰੂਰਤ ਹੈ ਜਾਂ ਨਹੀਂ। ਮੈਨੂੰ ਥੋੜ੍ਹੀ ਸਮੱਸਿਆ ਹੈ।'' ਉਨ੍ਹਾਂ ਕਿਹਾ, ''ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਮੈਂ ਫਿਰ ਵੀ ਚੋਟੀ ਦੇ 10 ਦੇ ਕਰੀਬ ਰਹੀ। ਇਸ ਲਈ ਮੈਂ ਇਸ ਸਾਲ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ।'' ਦੇਸ਼ ਦੀ ਚੋਟੀ ਦੀ ਮਹਿਲਾ ਡਬਲਜ਼ ਖਿਡਾਰਨ ਸਾਨੀਆ ਨੇ ਸਾਲ ਦੀ ਸ਼ੁਰੂਆਤ ਨੰਬਰ ਇਕ ਰੈਂਕਿੰਗ ਦੇ ਨਾਲ ਕੀਤੀ ਸੀ ਅਤੇ ਹੁਣ ਉਹ 9ਵੇਂ ਸਥਾਨ 'ਤੇ ਹੈ। 

ਜਦਕਿ ਮਹੇਸ਼ ਭੂਪਤੀ ਨੇ ਕਿਹਾ ਕਿ ਯੁਵਾ ਰਾਮਕੁਮਾਰ ਰਾਮਨਾਥਨ ਚੰਗੇ ਪ੍ਰਦਰਸ਼ਨ ਨਾਲ ਚੋਟੀ ਦੇ 100 'ਚ ਜਗ੍ਹਾ ਬਣਾਉਣ ਦੀ ਕਾਬਲੀਅਤ ਰਖਦੇ ਹਨ। ਉਨ੍ਹਾਂ ਕਿਹਾ, ''ਯੁਕੀ ਭਾਂਬਰੀ ਸੱਟ ਦਾ ਸ਼ਿਕਾਰ ਹਨ, ਪਰ ਉਹ ਵਾਪਸੀ ਕਰਨਗੇ। ਰਾਮ (ਰਾਮਕੁਮਾਰ ਰਾਮਨਾਥਨ) ਦਾ ਸੈਸ਼ਨ ਸ਼ਾਨਦਾਰ ਰਿਹਾ, ਅਗਲੇ ਦੋ ਸਾਲ ਉਸ ਦੇ ਲਈ ਅਹਿਮ ਹੋਣਗੇ।'' ਭੂਪਤੀ ਨੇ ਪੱਤਰਕਾਰਾਂ ਨੂੰ ਕਿਹਾ, ''ਉਹ ਕਾਫੀ ਯੁਵਾ ਹਨ, ਇਸ ਲਈ ਅਸੀਂ ਉਸ ਨੂੰ ਥੋੜ੍ਹਾ ਸਮਾਂ ਦੇਵਾਂਗੇ। ਉਸ ਨੂੰ ਚੰਗਾ ਕੋਚ ਮਿਲ ਗਿਆ ਹੈ ਅਤੇ ਉਹ ਐਮੀਲੀਓ ਸਾਂਚੇਜ ਦੇ ਨਾਲ ਸਹਿਜ ਹੈ ਪਰ ਉਹ ਸਹੀ ਦਿਸ਼ਾ 'ਚ ਅੱਗੇ ਵੱਧ ਰਿਹਾ ਹੈ। ਇਸ ਲਈ ਬਸ ਕੁਝ ਹੀ ਦਿਨਾਂ 'ਚ ਚੰਗਾ ਪ੍ਰਦਰਸ਼ਨ ਦੇ ਬੂਤੇ 'ਤੇ ਉਹ ਚੋਟੀ ਦੇ 100 'ਚ ਜਗ੍ਹਾ ਬਣਾ ਸਕਦਾ ਹੈ।'' ਚੇਨਈ 'ਚ ਜਨਮੇ 23 ਸਾਲਾ ਰਾਮਨਾਥਨ ਦੀ ਇਸ ਸਮੇਂ ਏ.ਟੀ.ਪੀ. ਪੁਰਸ਼ ਸਿੰਗਲ 'ਚ ਰੈਂਕਿੰਗ 148 ਹੈ।


Related News