ਆਖ਼ਿਰ ਕੌਣ ਹੈ ਸਨਾ ਜਾਵੇਦ? ਜਿਸ ਦੇ ਪਿਆਰ ’ਚ ਸ਼ੋਏਬ ਹੋਏ ਕਲੀਨ ਬੋਲਡ ਤੇ ਛੱਡਣਾ ਪਿਆ ਸਾਨੀਆ ਮਿਰਜ਼ਾ ਦਾ ਸਾਥ

Saturday, Jan 20, 2024 - 06:12 PM (IST)

ਆਖ਼ਿਰ ਕੌਣ ਹੈ ਸਨਾ ਜਾਵੇਦ? ਜਿਸ ਦੇ ਪਿਆਰ ’ਚ ਸ਼ੋਏਬ ਹੋਏ ਕਲੀਨ ਬੋਲਡ ਤੇ ਛੱਡਣਾ ਪਿਆ ਸਾਨੀਆ ਮਿਰਜ਼ਾ ਦਾ ਸਾਥ

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਤੀਜਾ ਨਿਕਾਹ ਕਰ ਲਿਆ ਹੈ। ਸ਼ੋਏਬ ਨੇ ਇਹ ਸਭ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ੋਏਬ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨੂੰ ਆਪਣਾ ਨਵਾਂ ਜੀਵਨ ਸਾਥੀ ਬਣਾਇਆ ਹੈ। ਖ਼ਬਰਾਂ ਆ ਰਹੀਆਂ ਹਨ ਕਿ ਸਾਨੀਆ ਮਿਰਜ਼ਾ ਤੋਂ ਤੁਰੰਤ ਤਲਾਕ ਲੈਣ ਤੋਂ ਬਾਅਦ ਸ਼ੋਏਬ ਨੇ ਸਨਾ ਨਾਲ ਵਿਆਹ ਕਰਵਾਇਆ। ਹਾਲਾਂਕਿ ਸ਼ੋਏਬ ਦਾ ਇਹ ਫੈਸਲਾ ਕਾਫੀ ਹੈਰਾਨ ਕਰਨ ਵਾਲਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸਨਾ ਜਾਵੇਦ ਕੌਣ ਹੈ, ਜਿਸ ਦੇ ਪਿਆਰ 'ਚ ਸ਼ੋਏਬ ਕਲੀਨ ਬੋਲਡ ਹੋਏ ਹਨ।

ਕੌਣ ਹੈ ਸਨਾ ਜਾਵੇਦ?
ਅਸਲ 'ਚ ਸਨਾ ਜਾਵੇਦ ਪਾਕਿਸਤਾਨੀ ਅਭਿਨੇਤਰੀ ਹੈ ਤੇ ਉਹ ਪਿਛਲੇ 12 ਸਾਲਾਂ ਤੋਂ ਐਕਟਿੰਗ 'ਚ ਆਪਣਾ ਹੁਨਰ ਦਿਖਾ ਰਹੀ ਹੈ। ਸਨਾ ਪਾਕਿਸਤਾਨ ਦੇ ਕਈ ਮਸ਼ਹੂਰ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ। ਸਨਾ ਦੀ ਉਮਰ 30 ਸਾਲ ਦੱਸੀ ਜਾਂਦੀ ਹੈ ਅਤੇ ਉਹ ਕਰਾਚੀ ਦੀ ਰਹਿਣ ਵਾਲੀ ਹੈ। ਸਨਾ ਨੇ ਪਾਕਿਸਤਾਨ ਦੇ ਮਸ਼ਹੂਰ ਸੀਰੀਅਲ 'ਸ਼ਹਿਰ-ਏ-ਜਾਤ' 'ਚ ਅਹਿਮ ਭੂਮਿਕਾ ਨਿਭਾਈ ਹੈ।

PunjabKesari

ਸਨਾ ਜਾਵੇਦ ਦਾ ਵੀ ਹੋ ਚੁੱਕਾ ਹੈ ਤਲਾਕ
ਇਸ ਤੋਂ ਪਹਿਲਾਂ ਸਾਲ 2020 'ਚ ਸਨਾ ਜਾਵੇਦ ਨੇ ਉਮੈਰ ਜਸਵਾਲ ਨਾਲ ਵਿਆਹ ਕਰਵਾਇਆ ਸੀ ਪਰ ਉਨ੍ਹਾਂ ਦਾ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਹਾਲ ਹੀ 'ਚ ਉਨ੍ਹਾਂ ਦਾ ਤਲਾਕ ਹੋਇਆ ਸੀ, ਜਿਸ ਮਗਰੋਂ ਉਨ੍ਹਾਂ ਨੇ ਸ਼ੋਏਬ ਨਾਲ ਵਿਆਹ ਕਰਵਾਇਆ। 

PunjabKesari

ਸ਼ੋਏਬ ਮਲਿਕ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ
ਸ਼ੋਏਬ ਮਲਿਕ ਨੇ ਸਨਾ ਜਾਵੇਦ ਨਾਲ ਵਿਆਹ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਜਲਦ ਹੀ ਤਲਾਕ ਲੈ ਸਕਦੇ ਹਨ। ਸਾਨੀਆ ਨੇ ਹਾਲ ਹੀ 'ਚ ਕੁਝ ਪੋਸਟਾਂ ਸ਼ੇਅਰ ਕੀਤੀਆਂ ਸਨ, ਜਿਸ ਨੂੰ ਦੇਖਦੇ ਹੋਏ ਤਲਾਕ ਦੀਆਂ ਅਫਵਾਹਾਂ ਹੋਰ ਤੇਜ਼ ਹੋ ਗਈਆਂ ਸਨ। ਸ਼ੋਏਬ ਮਲਿਕ ਨੇ ਸਾਲ 2010 'ਚ ਸਾਨੀਆ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਨ੍ਹਾਂ ਦੇ ਰਿਸ਼ਤੇ 'ਚ ਦਰਾਰ ਦੀਆਂ ਖ਼ਬਰਾਂ ਆ ਰਹੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News