ਸਾਨੀਆ ਤੇ ਹਰਡੇਕਾ ਦੀ ਜੋੜੀ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਲ ''ਚ

Wednesday, Feb 16, 2022 - 05:33 PM (IST)

ਸਾਨੀਆ ਤੇ ਹਰਡੇਕਾ ਦੀ ਜੋੜੀ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਲ ''ਚ

ਦੁਬਈ- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਚੈੱਕ ਗਣਰਾਜ ਦੀ ਉਨ੍ਹਾਂ ਦੀ ਜੋੜੀਦਾਰ ਲੂਸੀ ਹਰਡੇਕਾ ਨੇ ਸੰਘਰਸ਼ਪੂਰਨ ਜਿੱਤ ਦੇ ਨਾਲ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਸਾਨੀਆ ਤੇ ਹਰਡੇਕਾ ਨੇ  ਖੇਡੇ ਗਏ ਮੈਚ 'ਚ ਚੀਨੀ ਤਾਈਪੇ ਦੀ ਚਾਨ ਹਾਓ ਚਿੰਗ ਤੇ ਨੀਦਰਲੈਂਡ ਦੀ ਦੁਨੀਆ ਦੀ 12ਵੇਂ ਨੰਬਰ ਦੀ ਡੇਮੀ ਸ਼ੂਰਸ ਨੂੰ ਇਕ ਘੰਟੇ 55 ਮਿੰਟ 'ਚ 7-6, 5-7, 11-9 ਨਾਲ ਹਰਾਇਆ।

ਇਹ ਵੀ ਪੜ੍ਹੋ : ਸਰਦਰੁੱਤ ਓਲੰਪਿਕ 'ਚ ਭਾਰਤੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ, ਰੇਸ ਪੂਰੀ ਨਹੀਂ ਕਰ ਸਕੇ ਆਰਿਫ਼

ਸਾਨੀਆ ਤੇ ਹਰਡੇਕਾ ਨੂੰ ਇਸ ਪ੍ਰਤੀਯੋਗਿਤਾ 'ਚ ਵਾਈਲਡ ਕਾਰਡ ਨਾਲ ਪ੍ਰਵੇਸ਼ ਮਿਲਿਆ ਹੈ। ਇਸ ਡਬਲਯੂ. ਟੀ. ਏ. 500 ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਜਾਪਾਨ ਦੀ ਸ਼ੁਕੋ ਆਓਯਾਮਾ ਤੇ ਸਰਬੀਆ ਦੀ ਐਲੇਕਜ਼ੈਂਡਰਾ ਕਰੂਨਿਚ ਨਾਲ ਹੋਵੇਗਾ। ਸਾਨੀਆ ਨੇ ਇਸ ਤੋਂ ਪਹਿਲਾਂ 2013 'ਚ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡ ਦੇ ਨਾਲ ਖ਼ਿਤਾਬ ਜਿੱਤਿਆ ਸੀ। ਭਾਰਤ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਸਾਨੀਆ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ 2022 ਉਸ ਦਾ ਆਖ਼ਰੀ ਸੈਸ਼ਨ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News