7 ਨਹੀਂ ਸਗੋਂ 8 ਫੇਰੇ ਲੈਣਗੇ ਪਹਿਲਵਾਨ ਬਜਰੰਗ ਅਤੇ ਸੰਗੀਤਾ ਫੌਗਾਟ, ਇਸ ਦਿਨ ਕਰਾਉਣਗੇ ਵਿਆਹ (ਵੇਖੋ ਤਸਵੀਰਾਂ)

Monday, Nov 23, 2020 - 05:43 PM (IST)

7 ਨਹੀਂ ਸਗੋਂ 8 ਫੇਰੇ ਲੈਣਗੇ ਪਹਿਲਵਾਨ ਬਜਰੰਗ ਅਤੇ ਸੰਗੀਤਾ ਫੌਗਾਟ, ਇਸ ਦਿਨ ਕਰਾਉਣਗੇ ਵਿਆਹ (ਵੇਖੋ ਤਸਵੀਰਾਂ)

ਭਿਵਾਨੀ : ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ 25 ਨਵੰਬਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਸੰਗੀਤਾ ਦਰੋਣਾਚਾਰਿਆ ਅਵਾਰਡੀ ਮਹਾਵੀਰ ਫੋਗਾਟ ਦੀ ਧੀ ਹੈ। ਸੰਗੀਤਾ, ਗੀਤਾ-ਬਬੀਤਾ ਦੀ ਭੈਣ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਗੌਤਮ ਅਡਾਨੀ ਨੇ ਹਰ ਦਿਨ ਕਮਾਏ 456 ਕਰੋੜ ਰੁਪਏ, ਮੁਕੇਸ਼ ਅੰਬਾਨੀ ਨੂੰ ਵੀ ਛੱਡਿਆ ਪਿੱਛੇ

PunjabKesari

ਦੰਗਲ ਗਰਲ ਬਬੀਤਾ ਫੋਗਾਟ ਦੀ ਭੈਣ ਸੰਗੀਤਾ ਬੁੱਧਵਾਰ ਨੂੰ ਸਾਦੇ ਸਮਾਰੋਹ ਵਿਚ ਬਜਰੰਗ ਪੂਨੀਆ ਨਾਲ 7 ਨਹੀਂ ਸਗੋਂ 8 ਫੇਰੇ ਲਵੇਗੀ। 8ਵਾਂ ਫੇਰਾ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਨਾਂ ਦਾ ਹੋਵੇਗਾ। ਚਰਖ਼ੀ ਦਾਦਰੀ ਦੇ ਪਿੰਡ ਬਲਾਲੀ ਵਿਚ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ। 23 ਨਵੰਬਰ ਨੂੰ ਲੇਡੀ ਸੰਗੀਤ ਅਤੇ 24 ਨਵੰਬਰ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। ਕੋਰੋਨਾ ਲਾਗ ਦੀ ਬੀਮਾਰੀ ਕਾਰਨ ਦੋਵਾਂ ਪਹਿਲਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਾਦਗੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਸਮਾਰੋਹ ਵਿਚ ਕੋਈ ਨਾਮੀ ਹਸਤੀ ਵੀ ਨਹੀਂ ਪਹੁੰਚੇਗੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਹੀ ਵਿਆਹ ਸੰਪਨ ਹੋਵੇਗਾ।

ਇਹ ਵੀ ਪੜ੍ਹੋ: ਅਮਰੀਕਾ 'ਚ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ 8 ਲੱਖ ਤੋਂ ਵੱਧ ਭਾਰਤੀ ਲੱਗੇ ਲਾਈਨ 'ਚ

 



ਸੰਗੀਤਾ ਦੇ ਪਿਤਾ ਮਹਾਵੀਰ ਫੋਗਾਟ ਦਾ ਕਹਿਣ ਹੈ ਕਿ ਦੋਵਾਂ ਪਰਿਵਾਰ ਨੇ ਸਾਦਗੀਪੂਰਨ ਤਰੀਕੇ ਨਾਲ ਵਿਆਹ ਸਮਾਰੋਹ ਦਾ ਫ਼ੈਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਰਾਤ ਵਿਚ 20 ਲੋਕ ਹੀ ਆਊਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡੀ ਧੀ ਗੀਤਾ ਅਤੇ ਬਬੀਤਾ ਫੋਗਾਟ ਨੇ ਵੀ ਆਪਣੇ ਵਿਆਹ ਵਿਚ 8 ਫੇਰੇ ਲਏ ਸਨ। 8ਵਾਂ ਫੇਰਾ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਸੀ ਅਤੇ ਉਨ੍ਹਾਂ ਦੀ ਤੀਜੀ ਧੀ ਸੰਗੀਤਾ ਵੀ ਇਸ ਪਰੰਪਰਾ ਨੂੰ ਬਰਕਰਾਰ ਰੱਖੇਗੀ।

ਇਹ ਵੀ ਪੜ੍ਹੋ: WWE ਦੇ ਮਹਾਨ ਰੈਸਲਰ ਦਿ ਅੰਡਰਟੇਕਰ ਨੇ ਲਿਆ ਵੱਡਾ ਫ਼ੈਸਲਾ, ਭਾਵੁਕ ਹੋਏ ਪ੍ਰਸ਼ੰਸਕ (ਵੇਖੋ ਤਸਵੀਰਾਂ)

PunjabKesari

 


author

cherry

Content Editor

Related News