ਸੰਧੂ, ਘੋਸ਼ਾਲ ਅਤੇ ਟੰਡਨ ਕੁਆਰਟਰਫਾਈਨਲ ''ਚ

11/08/2017 9:29:56 AM

ਮੁੰਬਈ, (ਬਿਊਰੋ)— ਭਾਰਤ ਦੇ ਤੀਜਾ ਦਰਜਾ ਪ੍ਰਾਪਤ ਸੌਰਵ ਘੋਸ਼ਾਲ ਨੇ ਇੱਥੇ 50000 ਡਾਲਰ ਇਨਾਮੀ ਸੀ.ਸੀ.ਆਈ. ਕੌਮਾਂਤਰੀ ਜੇ.ਐੱਸ.ਡਬਲਯੂ. ਇੰਡੀਅਨ ਸਕੁਐਸ਼ ਸਰਕਟ 2017 'ਚ ਇੰਗਲੈਂਡ ਦੇ ਕੁਆਲੀਫਾਇਰ ਜੋਸ਼ੁਆ ਮਾਸਟਰਸ ਨੂੰ ਇਕਤਰਫਾ ਮੁਕਾਬਲੇ 'ਚ ਹਰਾ ਕੇ ਕੁਆਰਟਰਫਾਈਨਲ 'ਚ ਜਗ੍ਹ ਬਣਾਈ। ਪੀ.ਐੱਸ.ਏ. ਸਰਕਟ 'ਚ 21ਵੇਂ ਨੰਬਰ ਦੇ ਖਿਡਾਰੀ ਘੋਸ਼ਾਲ ਨੇ ਮਾਸਟਰਸ ਨੂੰ ਸਿੱਧੇ ਗੇਮ 'ਚ 11-4, 11-2, 11-3 ਨਾਲ ਹਰਾਇਆ। 

ਦੂਜੇ ਪਾਸੇ ਰਾਸ਼ਟਰੀ ਚੈਂਪੀਅਨ ਹਰਿੰਦਰ ਪਾਲ ਸਿੰਘ ਸੰਧੂ ਉਲਟਫੇਰ ਕਰਦੇ ਹੋਏ ਮਲੇਸ਼ੀਆ ਦੇ ਸਤਵਾਂ ਦਰਜਾ ਪ੍ਰਾਪਤ ਇਵਾਨ ਯੁਏਨ ਨੂੰ ਚਾਰ ਗੇਮ 'ਚ ਹਰਾ ਕੇ ਕੁਆਰਟਰਫਾਈਨਲ 'ਚ ਪਹੁੰਚੇ। ਕੁਆਲੀਫਾਇਰ ਦੇ ਦੋ ਰਾਊਂਡ ਜਿੱਤ ਕੇ ਇਸ ਪੀ.ਐੱਸ.ਏ. ਪ੍ਰਤੀਯੋਗਿਤਾ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਉਣ ਵਾਲੇ ਸੰਧੂ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਮਲੇਸ਼ੀਆ ਦੇ ਖਿਡਾਰੀ ਨੂੰ 51 ਮਿੰਟ 'ਚ 4-11, 11-6, 11-2, 11-2 ਨਾਲ ਹਰਾਇਆ। ਭਾਰਤ ਦੇ ਵਾਈਲਡ ਕਾਰਡ ਧਾਰਕ ਰਮਿਤ ਟੰਡਨ ਨੇ ਵੀ ਉਲਟਫੇਰ ਕਰਦੇ ਹੋਏ ਅੱਠਵਾਂ ਦਰਜਾ ਪ੍ਰਾਪਤ ਕਤਰ ਦੇ ਅਬਦੁੱਲਾ ਮੁਹੰਮਦ ਅਲ ਤਮੀਮੀ ਨੂੰ 45 ਮਿੰਟ 'ਚ 11-7, 4-11,11-4, 11-3 ਨਾਲ ਹਰਾਕੇ ਅੰਤਿਮ ਅੱਠ 'ਚ ਪ੍ਰਵੇਸ਼ ਕੀਤਾ।


Related News