ਅਮਰੀਕਾ: ਏਕਨੂਰ ਸੰਧੂ ਨੇ ਸਿੱਖ ਅਵੇਰਨੈੱਸ ਮਹੀਨੇ ਨੂੰ ਮੁੱਖ ਰੱਖਕੇ ਕੀਤਾ ਖ਼ੂਨਦਾਨ

Tuesday, Apr 09, 2024 - 05:26 PM (IST)

ਅਮਰੀਕਾ: ਏਕਨੂਰ ਸੰਧੂ ਨੇ ਸਿੱਖ ਅਵੇਰਨੈੱਸ ਮਹੀਨੇ ਨੂੰ ਮੁੱਖ ਰੱਖਕੇ ਕੀਤਾ ਖ਼ੂਨਦਾਨ

ਬੇਕਰਸਫੀਲਡ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਬੇਕਰਸਫੀਲਡ ਨਿਵਾਸੀ ਅਤੇ ਕੋਟਕਪੂਰਾ ਦੇ ਖਾਨਦਾਨੀ ਸਿਟੀ ਕਲੱਬ ਦੇ ਸਰਪ੍ਰਸਤ ਸ. ਰਾਜਪਾਲ ਸਿੰਘ ਸੰਧੂ ਦੇ ਪੁੱਤਰ ਏਕਨੂਰ ਸਿੰਘ ਸੰਧੂ ਨੇ ਆਪਣੇ ਪਿਤਾ ਵੱਲੋਂ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਡੇਲ ਹਾਈ ਸਕੂਲ ਬੇਕਰਸਫੀਲਡ ਵਿਖੇ ਲੱਗੇ ਖੂਨਦਾਨ ਕੈਂਪ ਵਿਖੇ ਖੂਨਦਾਨ ਕਰਕੇ ਸਿੱਖ ਅਵੇਰਨੈੱਸ ਅਤੇ ਐਪਰੀਸੀਏਸ਼ਨ ਮੰਥ ਨੂੰ ਸੈਲੀਬਰੇਟ ਕੀਤਾ ਗਿਆ।

ਇਹ ਵੀ ਪੜ੍ਹੋ: ਜੇਲ੍ਹ 'ਚ ਇਮਰਾਨ ਖਾਨ ਦੀ ਸੁਰੱਖਿਆ 'ਤੇ ਹਰ ਮਹੀਨੇ ਆ ਰਿਹੈ 12 ਲੱਖ ਰੁਪਏ ਖ਼ਰਚਾ: ਰਿਪੋਰਟ

ਜਿੱਥੇ ਸ. ਰਾਜਪਾਲ ਸੰਧੂ ਕੋਟਕਪੂਰਾ ਵਿਖੇ ਮਾਨਵਤਾ ਨੂੰ ਪਰਨਾਏ ਕਾਰਜ ਕਰਦੇ ਰਹਿੰਦੇ ਹਨ, ਉਥੇ ਹੀ ਵਿਦੇਸ਼ਾਂ ਵਿੱਚ ਵੀ ਉਹ ਬੱਚਿਆਂ ਨੂੰ ਇਸ ਪਾਸੇ ਤੋਰ ਰਹੇ ਹਨ। ਉਹਨਾਂ ਕਿਹਾ ਕਿ ਏਕਨੂਰ ਸਿੰਘ ਸੰਧੂ ਦਾ ਇਹ ਉਪਰਾਲਾ ਨਵੀਂ ਪੀੜ੍ਹੀ ਲਈ ਇੱਕ ਪੂਰਨਾ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਹੈ।

ਇਹ ਵੀ ਪੜ੍ਹੋ: ਸਾਊਦੀ ਅਰਬ ਤੇ ਪਾਕਿਸਤਾਨ ਨੇ ਨਵੀਂ ਦਿੱਲੀ-ਇਸਲਾਮਾਬਾਦ ਦਰਮਿਆਨ ਗੱਲਬਾਤ ਦੇ ਮਹੱਤਵ 'ਤੇ ਦਿੱਤਾ ਜ਼ੋਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News