4 ਦਿਨਾ ਟੈਸਟ ਦੇ ਪੱਖ ''ਚ ਨਹੀਂ ਸੰਦੀਪ ਪਾਟਿਲ

01/08/2020 9:50:34 PM

ਮੁੰਬਈ— ਸਾਬਕਾ ਭਾਰਤੀ ਬੱਲੇਬਾਜ਼ ਸੰਦੀਪ ਪਾਟਿਲ ਬੁੱਧਵਾਰ ਨੂੰ ਉਨ੍ਹਾਂ ਸਾਬਕਾ ਅਤੇ ਮੌਜੂਦਾ ਕ੍ਰਿਕਟਰਾਂ ਦੀ ਜਮਾਤ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ 4 ਦਿਨਾ ਟੈਸਟ ਦੇ ਵਿਚਾਰ ਦਾ ਵਿਰੋਧ ਕੀਤਾ ਹੈ। ਉਸ ਦਾ ਮੰਨਣਾ ਹੈ ਕਿ 5 ਦਿਨਾ ਮੈਚ 1 ਵਿਅਕਤੀ ਦੇ ਜਜ਼ਬੇ ਦਾ ਇਮਤਿਹਾਨ ਲੈਂਦਾ ਹੈ। 4 ਦਿਨਾ ਟੈਸਟ ਦੇ ਪ੍ਰਸਤਾਵ 'ਤੇ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸੀ, 'ਇਹ ਬਕਵਾਸ' ਹੈ। ਸਾਲ 1983 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਸੰਦੀਪ ਪਾਟਿਲ ਨੇ ਕਿਹਾ ਕਿ ਮੈਂ ਪੁਰਾਣੇ ਵਿਚਾਰਾਂ ਦਾ ਹਾਂ ਅਤੇ ਸਚਿਨ ਤੇਂਦੁਲਕਰ ਨੇ ਜਿਵੇਂ ਇਸ ਦੀ ਵਿਆਖਿਆ ਕੀਤੀ ਹੈ ਕਿ 5 ਦਿਨਾ ਟੈਸਟ ਦਾ ਪਹਿਲਾ ਦਿਨ ਮੱਧ ਗਤੀ ਦੇ ਗੇਂਦਬਾਜ਼ਾਂ ਦਾ ਹੁੰਦਾ ਹੈ ਅਤੇ ਟੈਸਟ ਕ੍ਰਿਕਟ ਤੁਹਾਡੇ ਜਜ਼ਬੇ ਦੀ ਪ੍ਰੀਖਿਆ ਲੈਂਦਾ ਹੈ। ਤੁਸੀਂ ਉਸ ਜਜ਼ਬੇ ਅਤੇ ਉਨ੍ਹਾਂ ਪ੍ਰੀਖਿਆਵਾਂ ਨੂੰ ਗੁਆ ਰਹੇ ਹੋ।
ਪਾਟਿਲ 1980 ਤੋਂ 1984 ਤੱਕ 29 ਟੈਸਟ ਮੈਚਾਂ ਦਾ ਹਿੱਸਾ ਰਹੇ। ਉਨ੍ਹਾਂ ਕਿਹਾ ਕਿ ਇਸ ਨੂੰ ਟੈਸਟ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਸ ਨਾਲ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। ਇਕ ਕ੍ਰਿਕਟਰ ਨੂੰ ਪਹਿਲੇ ਦਿਨ ਇਮਤਿਹਾਨ ਲਈ ਰੱਖਿਆ ਜਾਂਦਾ ਹੈ ਅਤੇ ਇਹ ਆਖਰੀ ਦਿਨ ਤੱਕ ਚੱਲਦਾ ਹੈ। ਜਦੋਂ ਵਿਕਟ ਟੁੱਟੀ ਹੁੰਦੀ ਹੈ, ਟਰਨ ਲੈਂਦੀ ਹੈ ਤਾਂ ਤੁਹਾਨੂੰ ਸਪਿਨਰਾਂ ਦਾ ਸਾਹਮਣਾ ਕਰਨ ਪੈਂਦਾ ਹੈ।


Gurdeep Singh

Content Editor

Related News