ਸੰਦੀਪ ਦੀਆਂ 7 ਵਿਕਟਾਂ, ਪੰਜਾਬ ਨੇ ਹਰਿਆਣਾ ਨੂੰ ਹਰਾਇਆ
Sunday, Oct 06, 2019 - 09:10 PM (IST)

ਬੜੋਦਰਾ— ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਦੇ ਕਰੀਅਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਪੰਜਾਬ ਨੇ ਐਤਵਾਰ ਨੂੰ ਇੱਥੇ ਵਿਜੇ ਹਜ਼ਾਰੇ ਟਰਾਫੀ ਇਕ ਰੋਜ਼ਾ ਟੂਰਨਾਮੈਂਟ ਦੇ ਅਲੀਟ ਗਰੁੱਪ 'ਬੀ' ਮੈਚ 'ਚ ਹਰਿਆਣਾ ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਸੰਦੀਪ ਨੇ 19 ਦੌੜਾਂ 'ਤੇ 7 ਤੇ ਸਿਧਾਰਥ ਕੌਲ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਹਰਿਆਣਾ ਦੀ ਟੀਮ 16 ਓਵਰਾਂ 'ਚ ਸਿਰਫ 49 ਦੌੜਾਂ 'ਤੇ ਢੇਰ ਹੋ ਗਈ। ਪੰਜਾਬ ਨੇ ਹਾਲਾਂਕਿ ਲਗਾਤਾਰ ਅੰਤਰਾਲ 'ਤੇ ਵਿਕਟਾਂ ਗੁਆਈਆਂ, ਜਿਸ 'ਚ ਅਜੀਤ ਚਾਹਲ (32 ਦੌੜ 'ਤੇ ਚਾਰ ਵਿਕਟਾਂ) ਨੇ ਸ਼ੁਰੂਆਤੀ ਵਿਕਟਾਂ ਹਾਸਲ ਕੀਤੀਆਂ ਪਰ ਟੀਚਾ ਛੋਟਾ ਸੀ ਜਿਸ ਨਾਲ ਪੰਜਾਬ ਦੀ ਟੀਮ 15.1 ਓਵਰ 'ਚ 7 ਵਿਕਟਾਂ 'ਤੇ 50 ਦੌੜਾਂ ਬਣਾ ਕੇ ਜਿੱਤ ਹਾਸਲ ਕਰਨ 'ਚ ਸਫਲ ਰਹੀ।