ਲਵ ਜਾਂ ਅਰੇਂਜ ਮੈਰਿਜ ਵਾਲੇ ਸਵਾਲ ’ਤੇ ਮੰਧਾਨਾ ਨੇ ਫੈਨ ਨੂੰ ਦਿੱਤਾ ਕਨਫਿਊਜ਼ ਕਰਨ ਵਾਲਾ ਜਵਾਬ

04/04/2020 1:08:37 PM

ਨਵੀਂ ਦਿੱਲੀ : ਕੋਰਨਾ ਵਾਇਰਸ ਕਾਰਨ ਦੁਨੀਆ ਭਰ ਦੇ ਖੇਡ ਟੂਰਨਾਮੈਂਟ ਰੱਦ ਜਾਂ ਮੁਲਤਵੀ ਕਰ ਦਿੱਤੇ ਗਏ ਹਨ। ਅਜਿਹੇ ’ਚ ਖਿਡਾਰੀਆਂ ਨੂੰ ਬ੍ਰੇਕ ਮਿਲ ਗਿਆ ਹੈ। ਉਹ ਵੀਡੀਓ ਬਣੇ ਕੇ, ਸੋਸ਼ਲ ਮੀਡੀਆ ’ਤੇ ਫੋਟੋ ਅਪਲੋਡ ਕਰ ਕੇ, ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਅਤੇ ਟਿਵੱਟਰ ਦੇ ਜ਼ਰੀਏ ਫੈਂਸ ਨਾਲ ਜੁੜ ਕੇ ਸਮਾਂ ਕੱਢ ਰਹੇ ਹਨ। ਇਸ ਵਿਚਾਲੇ ਭਾਰਤੀ ਮਹਿਲਾ ਟੀਮ ਦੀ ਓਪਨਰ ਸਮ੍ਰਿਤੀ ਮੰਧਾਨਾ ਨੇ ਟਵਿੱਟਰ ’ਤੇ ਫੈਨ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਉਸ ਦੇ ਇਕ ਫੈਨ ਨੇ ਪੁੱਛਿਆ ਕਿ ਤੁਸੀਂ ਲਵ ਮੈਰਿਜ ਜਾਂ ਅਰੇਂਜ ਮੈਰਿਜ ਪਸੰਦ ਕਰੋਗੇ। ਇਸ ’ਤੇ ਸਮ੍ਰਿਤੀ ਮੰਧਾਨਾ ਨੇ ਅਜਿਹਾ ਜਵਾਬ ਦਿੱਤਾ ਜੋ ਕਿਸੇ ਦੇ ਸਮਝ ਨਹੀਂ ਆ ਰਿਹਾ। 

ਮੰਧਾਨਾ ਭਾਰਤੀ ਮਹਿਲਾ ਟੀਮ ਦੀ ਸਭ ਤੋਂ ਪ੍ਰਸ਼ਿੱਧ ਖਿਡਾਰੀਆਂ ਵਿਚ ਸ਼ਾਮਲ ਹੈ। ਮੈਦਾਨ ’ਤੇ ਉਸ ਦੇ ਖੇਡਣ ਦਾ ਅੰਦਾਜ਼ ਅਤੇ ਮੈਦਾਨ ਤੋਂ ਬਾਹਰ ਉਸ ਦਾ ਹੱਸਮੁੱਖ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ। ਮੰਧਾਨਾ ਤੋਂ ਇਕ ਯੂਜ਼ਰ ਨੇ ਪੁੱਛਿਆ ਕਿ ਤੁਸੀਂ ਲਵ ਜਾਂ ਅਰੇਜ਼ ਮੈਰਿਜ ਵਿਚੋਂ ਕਿਸ ਤਰ੍ਹਾਂ ਵਿਆਹ ਕਰਨਾ ਪਸੰਦ ਕਰੋਗੇ। ਇਸ ’ਤੇ ਭਾਰਤੀ ਓਪਨਰ ਨੇ ਮਜ਼ੇਦਾਰ ਜਵਾਬ ਦਿੱਤਾ। ਮੰਧਾਨਾ ਨੇ ਕਿਹਾ ਕਿ ਲਵ-ਰੇਂਜ਼ਡ ਵਿਆਹ ਕਰਨਾ ਪਸੰਦ ਕਰੁੰਗੀ। ਉਸ ਦੇ ਇਸ ਜਵਾਬ ਨੇ ਫੈਂਸ ਨੂੰ ਵੀ ਕਨਫਿਊਜ਼ ਕਰ ਦਿੱਤਾ ਹੈ।

ਇੰਨਾ ਹੀ ਨਹੀਂ ਮੰਧਾਨਾ ਨੇ ਇਹ ਵੀ ਦੱਸਿਆ ਕਿ ਉਸ ਦੇ ਲਾਈਫ ਪਾਰਟਨਰ ਵਿਚ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਹਨ। ਦਰਅਸਲ, ਇਕ ਫੈਨ ਨੇ ਪੁੱਛਿਆ ਕਿ ਤੁਹਾਡਾ ਲਾਈਫ ਪਾਰਟਨਰ ਬਣਨ ਲਈ ਕਿਸ ਤਰ੍ਹਾਂ ਦੀ ਯੋਗਤਾ ਹੋਣੀ ਚਾਹੀਦੀ ਹੈ। ਇਸ ’ਤੇ ਮੰਧਾਨਾ ਨੇ 2 ਸ਼ਰਤਾਂ ਰੱਖੀਆਂ। ਉਸ ਨੇ ਕਿਹਾ ਕਿ ਨੰਬਰ-1 ਉਹ ਮੈਨੂੰ ਬਹੁਤ ਪਿਆਰ ਕਰਨ ਵਾਲਾ ਹੋਣਾ ਚਾਹੀਦਾ ਹੈ। ਨੰਬਰ-2 ਉਹ ਪਿਹਲੀ ਸ਼ਰਤ ਭਾਵ ਨੰਬਰ-1 ਸ਼ਰਤ ਮੰਨਣ ਵਾਲਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਉਸ ਨੇ ਇਕ ਸਮਾਈਲ ਵਾਲਾ ਇਮੋਜ਼ੀ ਵੀ ਦਿੱਤੀ।


Ranjit

Content Editor

Related News