ਸਮਰਣ ਦੇ ਦੋਹਰੇ ਸੈਂਕੜੇ ਨਾਲ ਚੰਡੀਗੜ੍ਹ ਵਿਰੁੱਧ ਕਰਨਾਟਕ ਮਜ਼ਬੂਤ
Tuesday, Nov 18, 2025 - 10:56 AM (IST)
ਹੁਬਲੀ (ਕਰਨਾਟਕ)– ਰਵੀਚੰਦ੍ਰਨ ਸਮਰਣ ਦੀਆਂ ਅਜੇਤੂ 227 ਦੌੜਾਂ ਤੇ ਹੇਠਲੇ ਕ੍ਰਮ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਕਰਨਾਟਕ ਨੇ ਰਣਜੀ ਟਰਾਫੀ ਗਰੁੱਪ-ਬੀ ਮੈਚ ਦੇ ਦੂਜੇ ਦਿਨ ਸੋਮਵਾਰ ਨੂੰ ਇੱਥੇ ਚੰਡੀਗੜ੍ਹ ਵਿਰੁੱਧ ਆਪਣਾ ਪੱਲੜਾ ਭਾਰੀ ਰੱਖਿਆ ਹੈ। ਸਮਰਣ ਨੇ ਸੋਮਵਾਰ ਨੂੰ 110 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਸ਼੍ਰੇਯਸ ਗੋਪਾਲ (62), ਵਿਦਿਆਧਰ ਪਟੇਲ (30) ਤੇ ਸ਼ਿਖਰ ਸ਼ੈੱਟੀ (59) ਦੇ ਨਾਲ ਉਪਯੋਗੀ ਸਾਂਝੇਦਾਰੀਆਂ ਕੀਤੀਆਂ, ਜਿਸ ਨਾਲ ਕਰਨਾਟਕ ਨੇ 8 ਵਿਕਟਾਂ ’ਤੇ 547 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਖਤਮ ਐਲਾਨ ਦਿੱਤੀ। ਸਮਰਣ ਨੇ 362 ਗੇਂਦਾਂ ਦੀ ਆਪਣੀ ਪਾਰੀ ਵਿਚ 16 ਚੌਕੇ ਤੇ 2 ਛੱਕੇ ਲਾਏ। ਦਿਨ ਦੀ ਖੇਡ ਖਤਮ ਹੋਣ ਸਮੇਂ ਚੰਡੀਗੜ੍ਹ ਦੀ ਟੀਮ 72 ਦੌੜਾਂ ’ਤੇ 4 ਵਿਕਟਾਂ ਗਵਾਉਣ ਤੋਂ ਬਾਅਦ ਸੰਕਟ ਵਿਚ ਹੈ।
ਚੰਡੀਗੜ੍ਹ ਵਿਚ ਮਹਾਰਾਸ਼ਟਰ ਦੀਆਂ 350 ਦੌੜਾਂ ਦੇ ਜਵਾਬ ਵਿਚ ਪੰਜਾਬ ਦੀ ਟੀਮ 125 ਦੌੜਾਂ ’ਤੇ 4 ਵਿਕਟਾਂ ਗਵਾਉਣ ਤੋਂ ਬਾਅਦ ਸੰਕਟ ਵਿਚ ਹੈ। ਪੰਜਾਬ ਦੀ ਟੀਮ ਅਜੇ ਵੀ ਮਹਾਰਾਸ਼ਟਰ ਤੋਂ 225 ਦੌੜਾਂ ਨਾਲ ਪਿੱਛੇ ਹੈ ਜਦਕਿ ਉਸਦੀਆਂ 6 ਵਿਕਟਾਂ ਬਾਕੀ ਹਨ।
