IPL 2019 : ਸੈਮ ਕਿਊਰਨ ਨੇ ਪੰਜਾਬ ਵਲੋਂ ਲਾਇਆ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ
Saturday, May 04, 2019 - 12:27 AM (IST)

ਜਲੰਧਰ— ਕ੍ਰਿਸ ਗੇਲ ਤੇ ਕੇ.ਐੱਲ. ਰਾਹੁਲ ਦੇ ਜਲਦੀ ਆਓਟ ਹੋਣ ਤੋਂ ਬਾਅਦ ਕਿੰਗਸ ਇਲੈਵਨ ਪੰਜਾਬ ਨੂੰ 183 ਦੌੜਾਂ ਤਕ ਲੈ ਜਾਣ 'ਚ ਸੈਮ ਕਿਊਰਨ ਦਾ ਯੋਗਦਾਨ ਕਾਫੀ ਰਿਹਾ। ਸੈਮ ਨੇ ਮੋਹਾਲੀ ਦੀ ਧੀਮੀ ਮੰਨੀ ਜਾ ਰਹੀ ਪਿੱਚ 'ਤੇ ਸਿਰਫ 24 ਗੇਂਦਾਂ 'ਤੇ 7 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਇਆਂ। ਇਸ ਨਾਲ ਹੀ ਉਹ ਪੰਜਾਬ ਵਲੋਂ ਸੀਜ਼ਨ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ। ਸੈਮ ਨੇ ਹੀ ਸੀਜ਼ਨ ਦੇ ਸ਼ੁਰੂਆਤ 'ਚ ਪੰਜਾਬ ਵਲੋਂ ਪਹਿਲੀ ਹੈਟ੍ਰਿਕ ਵੀ ਲਗਾਈ ਸੀ।
ਪੰਜਾਬ ਵਲੋਂ ਸੀਜ਼ਨ 'ਚ ਸਭ ਤੋਂ ਤੇਜ਼ ਅਰਧ ਸੈਂਕੜਾ
23- ਸੈਮ ਕਿਊਰਨ - ਬਨਾਮ ਕੇ.ਕੇ.ਆਰ. (ਮੋਹਾਲੀ)
25- ਕ੍ਰਿਸ ਗੇਲ (69) - ਬਨਾਮ ਡੀਸੀ (ਦਿੱਲੀ)
28- ਮਯੰਕ ਅਗਰਵਾਲ (58) - ਬਨਾਮ ਕੇ.ਕੇ.ਆਰ. (ਕੋਲਕੱਤਾ)
28- ਕ੍ਰਿਸ ਗੇਲ (99*) - ਬਨਾਮ ਆਰਬੀਸੀ (ਮੋਹਾਲੀ)
ਆਈ.ਪੀ.ਐੱਲ. 2019 'ਚ ਸਭ ਤੋਂ ਤੇਜ਼ ਅਰਧ ਸੈਂਕੜਾ
17- ਹਾਰਦਿਕ ਪੰਡਿਆ (91) - ਐੱਮ.ਆਈ. ਬਨਾਮ ਕੇ.ਕੇ.ਆਰ. (ਕੋਲਕੱਤਾ)
18- ਰਿਸ਼ਭ ਪੰਤ (78*) - ਡੀ.ਸੀ. ਬਨਾਮ ਮੁੰਬਈ ਇੰਡੀਅਨਜ਼ (ਮੁੰਬਈ)
21- ਆਂਦਰੇ ਰਸੇਲ (65) - ਕੇਕੇਆਰ ਬਨਾਮ ਆਰ.ਬੀ.ਸੀ. (ਕੋਲਕੱਤਾ)
22- ਕਿਰੋਨ ਪੋਲਾਰਡ (83) - ਐੱਮ.ਆਈ. ਬਨਾਮ ਪੰਜਾਬ (ਮੁੰਬਈ)
23- ਆਂਦਰੇ ਰਸੇਲ (62) - ਕੇਕੇਆਰ ਬਨਾਮ ਡੀ.ਸੀ. (ਦਿੱਲੀ)
23- ਸੈਮ ਕਿਊਰਨ (55) - ਪੰਜਾਬ ਬਨਾਮ ਕੇ.ਕੇ.ਆਰ. (ਮੋਹਾਲੀ)
24- ਡੈਵਿਡ ਵਾਰਨਰ (50) - ਐੱਸ.ਆਰ.ਐੱਚ. ਬਨਾਮ ਸੀ.ਐੱਸ.ਕੇ. (ਹੈਦਰਾਬਾਦ)
24- ਮੋਈਨ ਅਲੀ (66) - ਆਰ.ਬੀ.ਸੀ. ਬਨਾਮ ਕੇ.ਕੇ.ਆਰ. (ਕੋਲਕੱਤਾ)