ਸਾਕਸ਼ੀ ਨੇ ਬੋਲਿਆ ਧੋਨੀ ਨੂੰ ਸਵੀਟੀ ਨੰਬਰ 1, ਕਿਊਟ ਵੀਡੀਓ ਆਈ ਸਾਹਮਣੇ

Wednesday, Jan 29, 2020 - 12:48 AM (IST)

ਸਾਕਸ਼ੀ ਨੇ ਬੋਲਿਆ ਧੋਨੀ ਨੂੰ ਸਵੀਟੀ ਨੰਬਰ 1, ਕਿਊਟ ਵੀਡੀਓ ਆਈ ਸਾਹਮਣੇ

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੀ ਇਕ ਨਵੀਂ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਧੋਨੀ ਦੀ ਪਤਨੀ ਸਾਕਸ਼ੀ ਵਲੋਂ ਬਣਾਈ ਗਈ ਹੈ। ਧੋਨੀ ਇਸ ਦੌਰਾਨ ਇਕ ਹੋਟਲ 'ਚ ਆਉਂਦੇ ਦਿਖ ਰਹੇ ਹਨ। ਤਾਂ ਸਾਕਸ਼ੀ ਧੋਨੀ ਨੂੰ ਸਵੀਟੀ ਸ਼ਬਦ ਨਾਲ ਬੁਲਾ ਰਹੀ ਹੈ। ਸ਼ਰਮਾਉਂਦੇ ਹੋਏ ਧੋਨੀ ਬਿਨਾ ਸਾਕਸ਼ੀ ਨੂੰ ਦੇਖੇ ਅੱਗੇ ਨਿਕਲ ਜਾਂਦੇ ਹਨ। ਸਾਕਸ਼ੀ ਵੀ ਹਾਰ ਨਹੀਂ ਮੰਨਦੀ ਤੇ ਉਹ ਉਸਦੇ ਪਿੱਛੇ ਜਾਂਦੀ ਹੈ। ਨਾਲ ਹੀ ਉਸ ਨੂੰ ਕਿਊਟ ਤੇ ਸਵੀਟੀ ਨੰਬਰ 1 ਦੇ ਨਾਂ ਨਾਲ ਬੁਲਾਉਂਦੀ ਹੈ। ਸਾਕਸ਼ੀ ਨੇ ਇਸ ਦੌਰਾਨ ਹੋਟਲ ਦੇ ਕਰਮਚਾਰੀ ਨਾਲ ਵੀ ਧੋਨੀ ਦੀ ਸਵੀਟਨੈੱਸ ਸਬੰਧੀ ਸਵਾਲ ਪੁੱਛਿਆ।
ਧੋਨੀ ਪਤਨੀ ਸਾਕਸ਼ੀ ਦੀ ਸ਼ਰਾਰਤ ਤੋਂ ਸ਼ਰਮਾਉਂਦੇ ਹੋਏ ਨਜ਼ਰ ਆਏ। ਸਾਕਸ਼ੀ ਜਦੋ ਵਾਰ-ਵਾਰ ਉਸ ਨੂੰ ਸਵੀਟੀ ਬੁਲਾ ਰਹੀ ਸੀ ਤਾਂ ਉਸਦਾ ਜਵਾਬ ਉਹ ਬਸ ਹਲਕਾ-ਹਲਕਾ ਮੁਸਕਰਾ ਕੇ ਦੇ ਰਹੇ ਸਨ।
ਦੇਖੋਂ ਵੀਡੀਓ—

 
 
 
 
 
 
 
 
 
 
 
 
 
 

#sweetieoftheday 🤣🤣🤣🤣🤗

A post shared by Sakshi Singh Dhoni (@sakshisingh_r) on Jan 27, 2020 at 11:38pm PST


author

Gurdeep Singh

Content Editor

Related News