ਸ਼ਾਕਸ਼ੀ ਕੋਲ ਏਸ਼ੀਆਈ ਕੁਆਲੀਫਾਇਰ ਲਈ ਭਾਰਤੀ ਟੀਮ ''ਚ ਜਗ੍ਹਾ ਬਣਾਉਣ ਦਾ ਮੌਕਾ

Saturday, Feb 22, 2020 - 09:35 AM (IST)

ਸ਼ਾਕਸ਼ੀ ਕੋਲ ਏਸ਼ੀਆਈ ਕੁਆਲੀਫਾਇਰ ਲਈ ਭਾਰਤੀ ਟੀਮ ''ਚ ਜਗ੍ਹਾ ਬਣਾਉਣ ਦਾ ਮੌਕਾ

ਸਪੋਰਟਸ ਡੈਸਕ— ਸਾਕਸ਼ੀ ਮਲਿਕ ਦਾ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਦਾ ਸੁਪਨਾ ਅਜੇ ਬਰਕਰਾਰ ਹੈ, ਕਿਉਂਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ. ਐੱਫ. ਆਈ.) ਨੇ ਏਸ਼ੀਆ ਓਲੰਪਿਕ ਕੁਆਲੀਫਾਇਰ ਲਈ ਮਹਿਲਾ ਪਹਿਲਵਾਨਾਂ ਨੂੰ ਚੁਨਣ ਲਈ ਦੋ ਵਰਗਾਂ 'ਚ ਨਵੇਂ ਸਿਰੇ ਟ੍ਰਾਇਲ ਕਰਵਾਉਣ ਦਾ ਫੈਸਲਾ ਕੀਤਾ ਹੈ। ਦੋ ਵਾਰ ਦੀ ਕੈਡੇਟ ਵਿਸ਼ਵ ਚੈਂਪੀਅਨ ਸੋਨਮ ਮਲਿਕ ਨੇ 62 ਕਿਲੋਗ੍ਰਾਮ ਟ੍ਰਾਇਲਸ 'ਚ ਸਾਕਸ਼ੀ ਨੂੰ ਹਰਾਇਆ ਸੀ, ਪਰ ਉਹ ਏਸ਼ੀਆਈ ਚੈਂਪੀਅਨਸ਼ਿਪ 'ਚ ਤਮਗਾ ਹਾਸਲ ਨਹੀਂ ਕਰ ਸਕੀ ਜਿਸ ਨਾਲ ਡਬਲਿਊ. ਐੱਫ. ਆਈ. ਨੇ ਰੀਓ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਨੂੰ ਭਾਰਤੀ ਟੀਮ 'ਚ ਜਗ੍ਹਾ ਦੇਣ ਲਈ ਇਕ ਹੋਰ ਮੌਕਾ ਦਿੱਤਾ ਹੈ।


author

Tarsem Singh

Content Editor

Related News