ਸਾਕਸ਼ੀ ਧੋਨੀ ਨੇ ਜਡੇਜਾ ਦੀ ਫੋਟੋ ਸ਼ੇਅਰ ਕਰ ਲਿਖਿਆ- ''ਬਾਪ ਰੇ ਬਾਪ'', ਜਾਣੋਂ ਕੀ ਹੈ ਵਜ੍ਹਾ

Friday, Oct 30, 2020 - 08:13 PM (IST)

ਸਾਕਸ਼ੀ ਧੋਨੀ ਨੇ ਜਡੇਜਾ ਦੀ ਫੋਟੋ ਸ਼ੇਅਰ ਕਰ ਲਿਖਿਆ- ''ਬਾਪ ਰੇ ਬਾਪ'', ਜਾਣੋਂ ਕੀ ਹੈ ਵਜ੍ਹਾ

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਸ ਖ਼ਿਲਾਫ਼ ਰਵਿੰਦਰ ਜਡੇਜਾ ਨੇ ਸ਼ਾਨਦਾਰ ਪਾਰੀ ਖੇਡ ਚੇਨਈ ਦੀ ਟੀਮ ਨੂੰ 5 ਵਿਕਟ ਨਾਲ ਮੈਚ ਜਿੱਤ ਦਿਵਾਈ। ਇਸ ਮੈਚ 'ਚ ਜਡੇਜਾ ਦੀ ਬਿਹਤਰੀਨ ਪਾਰੀ ਦੇਖ ਧੋਨੀ ਦੀ ਪਤਨੀ ਸਾਕਸ਼ੀ ਵੀ ਖੁਦ ਨੂੰ ਨਹੀਂ ਰੋਕ ਸਕੀ ਅਤੇ ਉਨ੍ਹਾਂ ਨੇ ਹਰਫਨਮੌਲਾ ਖਿਡਾਰੀ ਜਡੇਜਾ ਦੀ ਸੋਸ਼ਲ ਮੀਡੀਆ 'ਤੇ ਸ਼ਲਾਘਾ ਕੀਤੀ। ਸਾਕਸ਼ੀ ਧੋਨੀ ਨੇ ਇਸ ਦੇ ਨਾਲ ਹੀ ਜਡੇਜਾ ਦੀ ਫੋਟੋ ਵੀ ਸ਼ੇਅਰ ਕੀਤੀ ਅਤੇ ਉਸ 'ਤੇ ਪ੍ਰਤੀਕਿਰਿਆ ਦਿੱਤੀ। 

ਧੋਨੀ ਦੀ ਪਤਨੀ ਸਾਕਸ਼ੀ ਨੇ ਜਡੇਜਾ ਦੀ ਫੋਟੋ ਨੂੰ ਇੰਸਟਾਗ੍ਰਾਮ 'ਤੇ ਸਟੋਰੀ ਪਾਉਂਦੇ ਹੋਏ ਲਿਖਿਆ ਕਿ 'ਬਾਪ ਰੇ ਬਾਪ'। ਜਡੇਜਾ ਨੇ ਮੈਚ ਦੇ ਆਖ਼ਰੀ ਪਲਾਂ 'ਚ ਚੇਨਈ ਸੁਪਰ ਕਿੰਗਜ਼ ਵੱਲ ਮੈਚ ਦਾ ਰੁੱਖ ਕਰ ਦਿੱਤਾ ਅਤੇ ਆਖ਼ਰੀ ਦੋ ਗੇਂਦਾਂ 'ਤੇ ਲਗਾਤਾਰ ਦੋ ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਜਡੇਜਾ ਦੀ ਇਸ ਪਾਰੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਕੇਕੇਆਰ ਦੀ ਟੀਮ ਨੇ ਚੇਨਈ ਦੀ ਟੀਮ ਨੂੰ 173 ਦੌੜਾਂ ਦਾ ਟੀਚਾ ਦਿੱਤਾ। ਚੇਨਈ ਲਈ ਰੂਤੁਰਾਜ ਗਾਇਕਵਾੜ ਨੇ 72 ਦੌੜਾਂ ਦੀ ਅਹਿਮ ਅਰਧ ਸੈਂਕੜੇ ਦੀ ਪਾਰੀ ਖੇਡੀ ਅਤੇ ਮੈਚ ਨੂੰ ਚੇਨਈ ਦੇ ਕਰੀਬ ਲੈ ਆਏ। ਉਥੇ ਹੀ ਜਡੇਜਾ ਨੇ ਇਸ ਮੈਚ 'ਚ ਤਾਬੜਤੋੜ ਪਾਰੀ ਖੇਡਦੇ ਹੋਏ 11 ਗੇਂਦਾਂ 'ਤੇ 31 ਦੌੜਾਂ ਬਣਾਈਆਂ ਅਤੇ ਟੀਮ ਨੂੰ ਰੋਮਾਂਚਕ ਮੈਚ 'ਚ ਜਿੱਤ ਦਿਵਾਈ।
 


author

Inder Prajapati

Content Editor

Related News