ਪੂਰਨਾ ਪਟੇਲ ਦੇ ਸੰਗੀਤ ਫੰਕਸ਼ਨ ''ਤੇ ਸਾਕਸ਼ੀ ਧੋਨੀ ਨੇ ਕੀਤਾ ਡਾਂਸ, ਵੀਡੀਓ ਵਾਇਰਲ

Saturday, Jul 21, 2018 - 01:51 PM (IST)

ਪੂਰਨਾ ਪਟੇਲ ਦੇ ਸੰਗੀਤ ਫੰਕਸ਼ਨ ''ਤੇ ਸਾਕਸ਼ੀ ਧੋਨੀ ਨੇ ਕੀਤਾ ਡਾਂਸ, ਵੀਡੀਓ ਵਾਇਰਲ

ਨਵੀਂ ਦਿੱਲੀ—ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਉਹ ਗਰੁੱਪ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਧੋਨੀ ਵੀ ਉਥੇ ਮੌਜੂਦ ਸਨ। ' ਮੇਰੇ ਖੁਆਬੋਂ ਮੈਂ ਜੋ ਆਏ' ਗੀਤ 'ਤੇ ਡਾਂਸ ਦਾ ਇਹ ਵੀਡੀਓ ਪੂਰਨਾ ਪਟੇਲ ਸੰਗੀਤ ਦਾ ਹੈ। ਪੂਰਨਾ ਪਟੇਲ ਧੋਨੀ ਦੀ ਪਤਨੀ ਸਾਕਸ਼ੀ ਦੀ ਬਹੁਤ ਚੰਗੀ ਦੋਸਤ ਹੈ। ਉਹ ਦੋਵੇਂ ਸਟੇਡੀਅਮ ਅਤੇ ਕਈ ਮੌਕਿਆਂ 'ਤੇ ਇਕੱਠੀਆਂ ਦਿਖਾਈ ਦਿੰਦੀਆਂ ਹਨ।


ਸੁਨਿਹਰੇ ਰੰਗ ਦੇ ਲਹਿੰਗੇ 'ਚ ਸਾਕਸ਼ੀ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਐੱਮ.ਐੱਸ.ਧੋਨੀ ਅਤੇ ਸਾਕਸ਼ੀ ਹਾਲ ਹੀ 'ਚ ਖਤਮ ਹੋਏ ਵਨ ਡੇ ਸੀਰੀਜ਼ ਤੋਂ ਬਾਅਦ ਇੰਗਲੈਂਡ ਪਰਤੇ ਹਨ। ਉਸਦੇ ਤੋਂ ਬਾਅਦ ਉਨ੍ਹਾਂ ਨੇ ਪੂਰਨਾ ਪਟੇਲ ਦੇ ਫੰਕਸ਼ਨ 'ਚ ਹਿੱਸਾ ਲਿਆ। ਇਥੇ ਉਨ੍ਹਾਂ ਦੀ ਬੇਟੀ ਜੀਵਾ, ਕ੍ਰਿਕਟਰ ਯੁਵਰਾਜ ਸਿੰਘ ਤੇ ਜ਼ਹੀਰ ਖਾਨ ਸਮੇਤ ਕਈ ਹਸਤੀਆਂ ਵੀ ਸ਼ਾਮਲ ਹੋਈਆਂ ਸਨ।


ਕਾਂਗਰਸ ਨੇਤਾ ਪ੍ਰਫੁੱਲ ਪਟੇਲ ਦੀ ਬੇਟੀ ਪੂਰਨਾ ਦਾ ਵਿਆਹ ਨਮਿਤ ਸੋਨੀ ਨਾਲ ਹੋ ਰਿਹਾ ਹੈ। ਦੱਸ ਦਈਏ ਕਿ ਸੰਗੀਤ ਸੈਰੇਮਨੀ ਦੌਰਾਨ ਧੋਨੀ ਨੇ ਆਲਿਵ ਗ੍ਰੀਨ ਰੰਗ ਦਾ ਕੁੜਤਾ ਅਤੇ ਬਲੈਕ ਬਾਟਮ ਪਹਿਨਿਆ ਹੋਇਆ ਸੀ ਅਤੇ ਰਾਤ ਨੂੰ ਸੁਨਿਹਰੇ ਰੰਗ ਦੇ ਕੁੜਤੇ 'ਚ ਦਿਖਾਈ ਦਿੱਤੇ। ਇਸ ਫੰਕਸ਼ਨ 'ਚ ਉਨ੍ਹਾਂ ਦੀ ਲੁਕ ਕਾਫੀ ਚਰਚਾ 'ਚ ਹੈ। ਇੰਗਲੈਂਡ 'ਚ ਸਫੈਦ ਵਾਲ ਅਤੇ ਦਾੜ੍ਹੀ 'ਚ ਦਿਖਣ ਵਾਲੇ ਧੋਨੀ ਇਥੇ ਕਲੀਨ ਸ਼ੇਵਡ ਅਤੇ ਕਾਲੇ ਵਾਲਾਂ 'ਚ ਦਿਖੇ।


Related News