ਸਾਕਸ਼ੀ ਤੇ ਵਿਨੇਸ਼ ਨੂੰ ਏਸ਼ੀਆਈ ਚੈਂਪੀਅਨਸ਼ਿਪ ''ਚ ਕਾਂਸੀ

Friday, Apr 26, 2019 - 09:33 PM (IST)

ਸਾਕਸ਼ੀ ਤੇ ਵਿਨੇਸ਼ ਨੂੰ ਏਸ਼ੀਆਈ ਚੈਂਪੀਅਨਸ਼ਿਪ ''ਚ ਕਾਂਸੀ

ਸ਼ਿਆਨ— ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਇੱਥੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਤਮਗੇ ਜਿੱਤ ੍ਰਲਏ ਤੇ ਇਸ ਤਰ੍ਹਾਂ ਭਾਰਤੀ ਮਹਿਲਾਵਾਂ ਨੇ ਸੋਨ ਤਮਗੇ ਦੇ ਬਿਨਾਂ ਆਪਣੀ ਮੁਹਿੰਮ ਦਾ ਅੰਤ ਕੀਤਾ। 
ਸਾਕਸ਼ੀ (62 ਕਿ. ਗ੍ਰਾ.) ਤੇ ਵਿਨੇਸ਼ (53 ਕਿ. ਗ੍ਰਾ.) ਦੋਵੇਂ ਹੀ ਕੁਆਰਟਰ ਫਾਈਨਲ ਵਿਚ ਹਾਰ ਗਈਆਂ ਸਨ ਪਰ ਉਨ੍ਹਾਂ 'ਤੇ ਜਿੱਤ ਦਰਜ ਕਰਨ ਵਾਲੀਆਂ ਫਾਈਨਲ ਵਿਚ ਪਹੁੰਚ ਗਈਆਂ ਤੇ ਉਨ੍ਹਾਂ ਨੂੰ ਰੇਪਚੇਜ ਖੇਡਣ ਦਾ ਮੌਕਾ ਮਿਲਿਆ, ਜਿਸ ਵਿਚ ਉਹ ਤਮਗਾ ਜਿੱਤਣ ਵਿਚ ਸਫਲ ਰਹੀਆਂ। ਕਾਂਸੀ ਦੇ ਪਲੇਅ ਆਫ ਮੁਕਾਬਲੇ ਵਿਚ ਵਿਨੇਸ਼ ਨੇ ਚੀਨ ਦੀ ਵਿਸ਼ਵ ਚੈਂਪੀਅਨ ਦੀ ਕਾਂਸੀ ਤਮਗਾ ਜੇਤੂ ਕਿਆਨਯੂ ਪਾਂਗ ਨੂੰ 8-1 ਨਾਲ ਜਦਕਿ ਸਾਕਸ਼ੀ ਨੇ ਉੱਤਰ ਕੋਰੀਆ ਦੀ ਹਿਓਨ ਗਿਯੋਂਗ ਮਨੂ ਨੂੰ 9-6 ਨਾਲ ਹਰਾਇਆ। ਭਾਰਤ ਲਈ ਵੀਰਵਾਰ ਨੂੰ ਮੰਜੂ ਕੁਮਾਰੀ (59 ਕਿ. ਗ੍ਰਾ.) ਤੇ ਦਿਵਿਆ ਕਾਕਰਾਨ (68 ਕਿ. ਗ੍ਰਾ.) ਨੇ ਵੀ ਕਾਂਸੀ ਤਮਗੇ ਜਿੱਤੇ ਸਨ। ਇਸ ਤਰ੍ਹਾਂ ਨਾਲ ਭਾਰਤੀ ਮਹਿਲਾਵਾਂ ਨੇ ਚਾਰ ਕਾਂਸੀ ਤਮਗਿਆਂ ਨਾਲ ਆਪਣੀ ਮੁਹਿੰਮ ਦਾ ਅੰਤ ਕੀਤਾ।


author

Gurdeep Singh

Content Editor

Related News