ਸੇਂਟ ਲੂਈਸ ਸ਼ਤਰੰਜ : ਵਿਸ਼ਵ ਦੇ ਚੋਣਵੇਂ 10 ਖਿਡਾਰੀਆਂ ''ਚ ਨਜ਼ਰ ਆਵੇਗਾ ਹਰਿਕ੍ਰਿਸ਼ਣਾ
Saturday, Sep 05, 2020 - 12:12 AM (IST)
ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)– ਸੇਂਟ ਲੂਈਸ ਕਲੱਬ ਅਮਰੀਕਾ ਦੇ ਵੱਕਾਰੀ ਸ਼ਤਰੰਜ ਚੈਂਪੀਅਨ ਸ਼ੋਅ ਡਾਊਨ ਨੂੰ ਇਸ ਸਾਲ ਆਨਲਾਈਨ ਹੀ ਖੇਡਿਆ ਜਾ ਰਿਹਾ ਹੈ ਤੇ ਇਸ ਵਾਰ ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਇਸ ਵਿਚ ਪਹਿਲੀ ਵਾਰ ਖੇਡਦਾ ਹੋਇਆ ਨਜ਼ਰ ਆਵੇਗਾ। 2 ਲੱਖ 50 ਹਜ਼ਾਰ ਅਮਰੀਕਨ ਡਾਲਰ (1 ਕਰੋੜ 87 ਲੱਖ ਰੁਪਏ) ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿਚ ਵਿਸ਼ਵ ਦੇ 10 ਧਾਕੜ ਖਿਡਾਰੀ ਹਿੱਸਾ ਲੈਣਗੇ। ਹਰਿਕ੍ਰਿਸ਼ਣਾ ਤੋਂ ਇਲਾਵਾ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ, ਅਰਮੀਨੀਆ ਦਾ ਲੇਵਾਨ ਅਰੋਨੀਅਨ, ਫਿਡੇ ਦਾ ਅਲੀਰੇਜਾ ਫਿਰੌਜਾ, ਰੂਸ ਦਾ ਇਯਾਨ ਨੈਪੋਮਨਿਆਚੀ ਗ੍ਰੀਸਚੁਕ ਤੇ ਮੇਜ਼ਬਾਨ ਅਮਰੀਕਾ ਦੇ ਹਿਕਾਰੂ ਨਾਕਾਮੁਰਾ, ਫਬਿਆਨੋ ਕਰੂਆਨਾ ਤੇ ਲਿਨੀਅਰ ਦੋਮੇਂਗੇਜ ਖੇਡਦੇ ਨਜ਼ਰ ਆਉਣਗੇ।
ਫਾਰਮੈੱਟ- ਪ੍ਰਤੀਯੋਗਿਤਾ ਵਿਚ ਰਾਊਂਡ ਰੌਬਿਨ ਦੇ ਆਧਾਰ 'ਤੇ ਪਹਿਲੇ 9 ਰੈਪਿਡ ਮੁਕਾਬਲੇ ਹੋਣਗੇ ਤੇ ਇਸ ਤੋਂ ਬਾਅਦ ਦੋਹਰੇ ਰਾਊਂਡ ਰੌਬਿਨ ਦੇ ਆਧਾਰ 'ਤੇ 18 ਬਲਿਟਜ਼ ਮੁਕਾਬਲੇ ਖੇਡੇ ਜਾਣਗੇ।