ਸਦੀਰਾ ਦੇ ਸਿਰ ''ਤੇ ਲੱਗੀ ਸੱਟ, ਖੇਡਣਾ ਸ਼ੱਕੀ
Sunday, Dec 03, 2017 - 01:26 AM (IST)

ਨਵੀਂ ਦਿੱਲੀ— ਸ਼੍ਰੀਲੰਕਾਈ ਓਪਨਰ ਸਦੀਰਾ ਸਮਰਵਿਕਰਮਾ ਦੇ ਸਿਰ ਦੀ ਸਕੈਨ ਕਰਾਈ ਗਈ ਹੈ ਤੇ ਫਿਲਹਾਲ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਭਾਰਤ ਵਿਰੁੱਧ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਤੀਜੇ ਟੈਸਟ ਦੇ ਪਹਿਲੇ ਦਿਨ ਦੀ ਖੇਡ ਤੋਂ ਬਾਅਦ ਸ਼੍ਰੀਲੰਕਾਈ ਟੀਮ ਮੈਨੇਜਮੈਂਟ ਨੇ ਦੱਸਿਆ ਕਿ ਭਾਰਤੀ ਪਾਰੀ ਦੌਰਾਨ ਇਕ ਭਾਰਤੀ ਬੱਲੇਬਾਜ਼ ਦੀ ਸਵੀਪ ਸ਼ਾਟ ਫਾਰਵਰਡ ਸ਼ਾਰਟ ਲੈੱਗ 'ਤੇ ਖੜ੍ਹੇ ਸਦੀਰਾ ਦੇ ਹੈਲਮੇਟ 'ਤੇ ਸਿੱਧੀ ਜਾ ਟਕਰਾਈ ਸੀ। ਸਦੀਰਾ ਨੂੰ ਉਸ ਤੋਂ ਬਾਅਦ ਚੌਕਸੀ ਦੇ ਤੌਰ 'ਤੇ ਸਕੈਨ ਲਈ ਲਿਜਾਇਆ ਗਿਆ ਤੇ ਉਸ ਦੀ ਸਕੈਨ ਕਰਾਈ ਗਈ।
ਟੀਮ ਮੈਨੇਜਮੈਂਟ ਨੇ ਕਿਹਾ ਕਿ ਸਦੀਰਾ ਫਿਲਹਾਲ ਠੀਕ ਹੈ ਪਰ ਰਾਤ ਭਰ ਉਸ ਦੀ ਸਥਿਤੀ 'ਤੇ ਨਜ਼ਰ ਰੱਖੀ ਜਾਵੇਗੀ। ਜੇਕਰ ਉਹ ਠੀਕ ਰਹਿੰਦਾ ਹੈ ਤਾਂ ਸ਼੍ਰੀਲੰਕਾਈ ਪਾਰੀ ਦੌਰਾਨ ਓਪਨਿੰਗ ਕਰਨ ਉਤਰ ਸਕਦਾ ਹੈ।