ਸਾਇਨਾ ਸਣੇ ਪ੍ਰਣੀਤ ਅਤੇ ਸ਼੍ਰੀਕਾਂਤ ਇੰਡੋਨੇਸ਼ੀਆ ਮਾਸਟਰਸ ਤੋਂ ਹੋਏ ਬਾਹਰ

01/15/2020 5:29:38 PM

ਸਪੋਰਟਸ ਡੈਸਕ— ਪਿਛਲੇ ਚੈਂਪੀਅਨ ਸਾਇਨਾ ਨੇਹਵਾਲ ਬੁੱਧਵਾਰ ਨੂੰ ਇੱਥੇ ਇੰਡੋਨੇਸ਼ੀਆ ਮਾਸਟਰਸ 500 ਟੂਰਨਾਮੈਂਟ ਦੇ ਪਹਿਲੇ ਦੌਰ 'ਚ ਜਾਪਾਨ ਦੀ ਸਯਾਕਾ ਤਾਕਾਹਾਸ਼ੀ ਤੋਂ ਉਲਟਫੇਰ ਦਾ ਸਾਹਮਣਾ ਕਰਨ ਤੋਂ ਬਾਅਧ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪਿਛਲੇ ਸਾਲ ਇਸ ਟੂਰਨਾਮੈਂਟ ਨੂੰ ਆਪਣੇ ਨਾਂ ਕਰਨ ਵਾਲੀ ਸਾਇਨਾ ਦਾ ਖ਼ਰਾਬ ਦੌਰ ਚੱਲ ਰਿਹਾ ਹੈ, ਉਸ ਨੂੰ 50 ਮਿੰਟ ਤੱਕ ਚੱਲੇ ਮੁਕਾਬਲੇ 'ਚ ਤਾਕਾਹਾਸ਼ੀ ਤੋਂ 19 -21-13-21,5-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਲੰਡਨ ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੀ ਸਾਇਨਾ ਪਿਛਲੇ ਹਫਤੇ ਮਲੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ 'ਚ ਪਹੁੰਚੀ ਸੀ।PunjabKesari ਪੁਰਸ਼ਾਂ ਦੇ ਸਿੰਗਲਜ਼ ਵਰਗ 'ਚ ਵਰਲਡ ਚੈਂਪੀਅਨਸ਼ਿਪ ਕਾਂਸੀ ਤਮਗਾ ਜੇਤੂ ਬੀ. ਸਾਈ ਪ੍ਰਣੀਤ, ਕਿਦਾਂਬੀ ਸ਼੍ਰੀਕਾਂਤ ਅਤੇ ਸੌਰਭ ਵਰਮਾ ਦੀ ਚੁਣੋਤੀ ਖ਼ਤਮ ਹੋ ਗਈ। ਦੁਨੀਆ ਦੇ 12ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੂੰ ਇਕ ਘੰਟਾ ਤਿੰਨ ਮਿੰਟ ਤਕ ਚੱਲੇ ਮੁਕਾਬਲੇ 'ਚ ਸਥਾਨਕ ਮਜ਼ਬੂਤ ਦਾਅਵੇਦਾਰ ਸ਼ੇਸਰ ਰੂਸਤਾਵਿਤੋ ਤੋਂ 21-18,12-21,14-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ।

ਇਹ ਇਸ ਸੀਜ਼ਨ 'ਚ ਸ਼੍ਰੀਕਾਂਤ ਦੀ ਸ਼ੁਰੂਆਤੀ ਦੌਰ 'ਚ ਲਗਾਤਾਰ ਦੂਜੀ ਹਾਰ ਹੈ। ਉਹ ਪਿਛਲੇ ਹਫਤੇ ਮਲੇਸ਼ੀਆ ਮਾਸਟਰਸ ਦੇ ਪਹਿਲੇ ਦੌਰ 'ਚੋਂ ਵੀ ਬਾਹਰ ਹੋ ਗਏ ਸਨ। ਪ੍ਰਣੀਤ ਵੀ ਸ਼੍ਰੀਕਾਂਤ ਦੀ ਤਰ੍ਹਾਂ ਮਲੇਸ਼ੀਆ ਮਾਸਟਰਸ ਦੇ ਸ਼ੁਰੂਆਤੀ ਦੌਰ 'ਚੋਂ ਬਾਹਰ ਹੋ ਗਏ ਸਨ। ਉਨ੍ਹਾਂ ਨੂੰ ਅੱਠਵੇਂ ਦਰਜੇ ਦੀ ਚੀਨ ਦੇ ਸ਼ਿਯੁਕਿ ਤੋਂ 21-16,18-21,10-21 ਨਾਲ ਹਾਰ ਮਿਲੀ, ਜਦ ਕਿ ਸੌਰਭ ਨੂੰ ਚੀਨ ਦੇ ਲੁਗੁਆਂਗ ਜੂ ਤੋਂ 21-17,15-21,10-21 ਨਾਲ ਹਾਰ ਮਿਲੀ।


Related News