ਥਾਈਲੈਂਡ ਓਪਨ : ਸਾਇਨਾ ਥਾਈਲੈਂਡ ਓਪਨ ਦੇ ਦੂਜੇ ਦੌਰ ''ਚੋਂ ਬਾਹਰ
Thursday, Aug 01, 2019 - 04:43 PM (IST)

ਬੈਂਕਾਕ : ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੂੰ ਵੀਰਵਾਰ ਨੂੰ ਥਾਈਲੈਂਡ ਓਪਨ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਵਿਚ ਜਾਪਾਨ ਦੀ ਗੈਰ ਦਰਜਾ ਪ੍ਰਾਪਤ ਤਾਕਾਸ਼ਾਹੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ 7ਵਾਂ ਦਰਜਾ ਸਾਇਨਾ ਦਾ ਕੋਰਟ 'ਤੇ ਵਾਪਸੀ ਦਾ ਸਫਰ ਬਹੁਤ ਜਲਦੀ ਖਤਮ ਹੋ ਗਿਆ ਜਿਸਨੇ ਕਰੀਬ 2 ਮਹੀਨੇ ਬਾਅਦ ਵਾਪਸੀ ਕੀਤੀ ਸੀ। ਉਹ ਬੜ੍ਹਤ ਦਾ ਫਾਇਦਾ ਚੁੱਕਣ 'ਚ ਸਫਲ ਰਹੀ ਅਤੇ 48 ਮਿੰਟ ਤੱਕ ਚੱਲੇ ਦੂਜੇ ਦੌਰ ਦੇ ਮੁਕਾਬਲੇ ਵਿਚ ਤਾਕਾਸ਼ਾਹੀ ਹੱਥੋਂ 21-16, 11-21, 14-21 ਨਾਲ ਹਾਰ ਗਈ। ਪੀ. ਵੀ. ਸਿੰਧੂ ਦੀ ਗੈਰਹਾਜ਼ਰੀ ਵਿਚ ਸਾਇਨਾ ਦੇ ਹਾਰਨ ਨਾਲ ਭਾਰਤ ਦੀ ਇਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਿਚ ਮੁਹਿੰਮ ਖਤਮ ਹੋ ਗਈ।
ਸਾਇਨਾ ਨੇ ਸੱਟ ਕਾਰਨ ਇੰਡੋਨੇਸ਼ੀਆ ਓਪਨ ਅਤੇ ਪਿਛਲੇ ਹਫਤੇ ਜਾਪਾਨ ਤੋਂ ਹਟਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਭਾਰਤ ਲਈ ਪੁਰਸ਼ ਡਬਲਜ਼ ਮੁਕਾਬਲੇ ਵਿਚ ਚੰਗੀ ਖਬਰ ਰਹੀ ਜਿਸ ਵਿਚ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਫਜਰ ਉਲਫੀਆਂ ਅਤੇ ਮੁਹੰਦਿ ਰਿਆਨ ਆਰਦਿਆਂਤੋ ਦੀ ਇੰਡੋਨੇਸ਼ੀਆਈ ਜੋੜੀ 'ਤੇ ਸਿੱਧੇ ਸੈੱਟਾਂ ਵਿਚ 21-17, 21-19 ਨਾਲ ਜਿੱਤ ਹਾਸਲ ਕੀਤੀ। ਭਾਰਤੀ ਜੋੜੀ ਦਾ ਸਾਹਮਣਾ ਹੁਣ ਸ਼ੁੱਕਰਵਾਰ ਅਤੇ ਕੋਰੀਆ ਦੇ ਚੋਈ ਸੋਲਗਿਊ ਜਾਏ ਦੀ ਕੁਆਲੀਫਾਇਰ ਜੋੜੀ ਨਾਲ ਹੋਵੇਗਾ।