ਓਡੀਸ਼ਾ ਓਪਨ ''ਚ ਸਾਇਨਾ ਨੇਹਵਾਲ ਹੋਵੇਗੀ ਮੁੱਖ ਆਕਰਸ਼ਣ

Tuesday, Jan 25, 2022 - 10:53 AM (IST)

ਕਟਕ- ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਮੰਗਲਵਾਰ ਤੋਂ ਸੁਰੂ ਹੋ ਰਹੇ ਓਡੀਸ਼ਾ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ 'ਚ ਆਕਰਸ਼ਣ ਦਾ ਕੇਂਦਰ ਹੋਵੇਗੀ। ਇਹ ਵਿਸ਼ਵ ਬੈਡਮਿੰਟ ਮਹਾਸੰਘ (ਬੀ. ਡਬਲਯੂ. ਐੱਫ) ਦੇ ਤਹਿਤ ਪਹਿਲਾ ਕੌਮਾਂਤਰੀ ਟੂਰਨਾਮੈਂਟ ਹੋਵੇਗਾ ਜਿਸ ਦੀ ਮੇਜ਼ਬਾਨੀ ਓਡੀਸ਼ਾ ਕਰ ਰਿਹਾ ਹੈ।

ਸਾਇਨਾ ਨੂੰ ਮਹਿਲਾ ਸਿੰਗਲ 'ਚ ਪਹਿਲਾ ਦਰਜਾ ਦਿੱਤਾ ਗਿਆ ਹੈ ਜਦਕਿ ਪੁਰਸ਼ ਸਿੰਗਲ 'ਚ ਪਾਰੂਪੱਲੀ ਕਸ਼ਯਪ ਨੂੰ ਚੋਟੀ ਦਾ ਦਰਜਾ ਮਿਲਿਆ ਹੈ। ਇਸ ਟੂਰਨਾਮੈਂਟ 'ਚ 17 ਦੇਸ਼ਾਂ ਦੇ 300 ਖਿਡਾਰੀ ਹਿੱਸਾ ਲੈਣਗੇ। ਇਸ ਪ੍ਰਤੀਯੋਗਿਤਾ ਦੀ ਸ਼ੁਰੂਆਤ ਮੰਗਲਵਾਰ ਨੂੰ ਕੁਆਲੀਫਾਇੰਗ ਦੌਰ ਤੋਂ ਸ਼ੁਰੂ ਹੋਵੇਗੀ ਤੇ 30 ਜਨਵਰੀ ਤਕ ਚਲੇਗੀ। ਮੈਚਾਂ ਦਾ ਆਯੋਜਨ ਪੰਜ ਵਰਗਾਂ ਪੁਰਸ਼ ਸਿੰਗਲ, ਮਹਿਲਾ ਸਿੰਗਲ, ਪੁਰਸ਼ ਡਬਲਜ਼, ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ 'ਚ ਹੋਵੇਗਾ।


Tarsem Singh

Content Editor

Related News