ਸਾਇਨਾ ਮਲੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ ''ਚ
Thursday, Jan 17, 2019 - 01:47 PM (IST)

ਕੁਆਲਾਲੰਪੁਰ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਹਾਂਗਕਾਂਗ ਦੀ ਪੁਈ ਯਿਨ ਯਿੱਪ ਨੂੰ ਸਿੱਧੇ ਗੇਮ 'ਚ ਹਰਾ ਕੇ ਮਲੇਸ਼ੀਆ ਮਾਸਟਰਸ ਮਹਿਲਾ ਸਿੰਗਲ ਵਰਗ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ। 7ਵਾਂ ਦਰਜਾ ਪ੍ਰਾਪਤ ਸਾਇਨਾ ਨੂੰ ਆਪਣਾ ਮੁਕਾਬਲਾ ਜਿੱਤਣ 'ਚ 39 ਮਿੰਟ ਲੱਗੇ ਜਿਸ ਨੇ 21-14, 21-16 ਨਾਲ ਜਿੱਤ ਦਰਜ ਕੀਤੀ।
ਹੁਣ ਉਹ ਸੈਸ਼ਨ ਦੇ ਪਹਿਲੇ ਸੁਪਰ 500 ਟੂਰਨਾਮੈਂਟ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਖੇਡੇਗੀ। ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਨ ਸਾਇਨਾ ਦਾ ਓਕੁਹਾਰਾ ਦੇ ਖਿਲਾਫ 8-4 ਦਾ ਰਿਕਾਰਡ ਹੈ। ਉਸ ਨੇ ਪਿਛਲੇ ਸਾਲ ਡੈਨਮਾਰਕ ਓਪਨ ਅਤੇ ਫਰੈਂਚ ਓਪਨ 'ਚ ਵੀ ਓਕੁਹਾਰਾ ਨੂੰ ਹਰਾਇਆ ਸੀ। ਇਹ ਮੁਕਾਬਲਾ ਜਿੱਤਣ 'ਤੇ ਸਾਇਨਾ ਦਾ ਸਾਹਮਣਾ ਚੌਥਾ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਹੋ ਸਕਦਾ ਹੈ।