ਸਾਇਨਾ ਨੇ ਏਸ਼ੀਆਈ ਖੇਡਾਂ ''ਚ ਪੱਕਾ ਕੀਤਾ ਪਹਿਲਾ ਮਹਿਲਾ ਬੈਡਮਿੰਟਨ ਤਮਗਾ

Sunday, Aug 26, 2018 - 03:46 PM (IST)

ਸਾਇਨਾ ਨੇ ਏਸ਼ੀਆਈ ਖੇਡਾਂ ''ਚ ਪੱਕਾ ਕੀਤਾ ਪਹਿਲਾ ਮਹਿਲਾ ਬੈਡਮਿੰਟਨ ਤਮਗਾ

ਜਕਾਰਤਾ : ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ 18ਵੇਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਪ੍ਰਤੀਯੋਗਿਤਾ 'ਚ ਐਤਵਾਰ ਨੂੰ ਸੈਮੀਫਾਈਨਲ 'ਚ ਪਹੁੰਚ ਕੇ ਭਾਰਤ ਦਾ ਪਹਿਲਾ ਮਹਿਲਾ ਤਮਗਾ ਪੱਕਾ ਕਰ ਦਿੱਤਾ ਹੈ। ਸਾਇਨਾ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਅਤੇ ਆਪਣੀ ਪੁਰਾਣੀ ਵਿਰੋਧੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਲਗਾਤਾਰ ਸੈੱਟਾਂ 'ਚ 21-18, 21-16 ਨਾਲ ਹਰਾਇਆ। ਕੁਆਰਟਰ-ਫਾਈਨਲ 'ਚ ਸਾਇਨਾ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਹ ਇਕ ਸਮੇਂ 3-11 ਨਾਲ ਪੱਛੜ ਗਈ ਸੀ ਪਰ ਉਸ ਨੇ ਵਾਪਸੀ ਕਰਦੇ ਹੋਏ ਲਗਾਤਾਰ ਪੰਜ ਅੰਕ ਬਟੋਰੇ ਅਤੇ ਪਹਿਲਾ ਸੈੱਟ 22 ਮਿੰਟ 'ਚ 21-18 ਨਾਲ ਜਿੱਤ ਲਿਆ। ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੁਜੇ ਸੈੱਟ 'ਚ ਸਾਇਨਾ ਨੇ ਬ੍ਰੇਕ ਤੱਕ 11-9 ਦੀ ਬੜ੍ਹਤ ਬਣਾ ਲਈ ਸੀ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਇਨਾ ਨੇ 21-16 ਨਾਲ ਦੂਜਾ ਸੈੱਟ ਜਿੱਤ ਕੇ ਮੈਚ ਖਤਮ ਕਰ ਦਿੱਤਾ।


Related News