ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ ''ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ ਲੋਕ, ਧਾਹਾਂ ਮਾਰ ਰੋਈ ਮਹਿਲਾ

Thursday, Sep 18, 2025 - 05:47 PM (IST)

ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ ''ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ ਲੋਕ, ਧਾਹਾਂ ਮਾਰ ਰੋਈ ਮਹਿਲਾ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਮਾਹਿਲਪੁਰ ਅਧੀਨ ਆਉਂਦੇ ਪਿੰਡ ਪਥਰਾਲੇ ਵਿਚ ਦੇਰ ਰਾਤ ਪ੍ਰਵਾਸੀਆਂ ਵੱਲੋਂ ਇਕ ਢਾਬੇ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਢਾਬੇ ਦੀ ਭੰਨਤੋੜ ਵੀ ਕਰ ਦਿੱਤੀ ਗਈ। ਮੌਕੇ 'ਤੇ ਥਾਣਾ ਮਾਹਿਲਪੁਰ ਦੀ ਪੁਲਸ ਨੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਢਾਬੇ ਨੂੰ ਚਲਾਉਣ ਵਾਲੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਢਾਬੇ 'ਤੇ ਤਿੰਨ ਤੋਂ ਚਾਰ ਗਾਹਕ ਰੋਟੀ ਖਾਣ ਆਏ ਹੋਏ ਸਨ ਅਤੇ ਉਨ੍ਹਾਂ ਦੇ ਮਾਲਕ ਨੇ ਕਿਹਾ ਸੀ ਕਿ ਜੇਕਰ ਕੋਈ ਅਣਪਛਾਤੀ ਗੱਡੀ ਇੱਧਰ ਆਉਂਦੀ ਹੈ ਤਾਂ ਉਸ ਨੂੰ ਸੂਚਿਤ ਕਰ ਦਿੱਤਾ ਜਾਵੇ। 

PunjabKesari

ਇਸੇ ਤਰ੍ਹਾਂ ਉਸ ਨੇ ਆਪਣੇ ਮਾਲਕ ਨੂੰ ਦੱਸ ਦਿੱਤਾ ਕਿ ਇਥੇ ਇਕ ਅਣਪਛਾਤੀ ਗੱਡੀ ਆਈ ਹੈ ਅਤੇ ਤਾਂ ਬਾਅਦ ਵਿਚ ਗੱਡੀ ਚਲਾਉਣ ਵਾਲਾ ਮਾਲਕ ਉਸ ਦੇ ਘਰ ਨੇੜੇ ਰਹਿੰਦੇ ਪ੍ਰਵਾਸੀਆਂ ਨੂੰ ਇਕੱਠੇ ਕਰਕੇ ਜਦੋਂ ਆਇਆ ਤਾਂ ਉਨ੍ਹਾਂ ਨੇ ਭੁਲੇਖੇ ਨਾਲ ਅਤੇ ਫੈਕਟਰੀ ਦੇ ਬੰਦਿਆਂ ਨੂੰ ਗੱਡੀ ਵਾਲੇ ਬੰਦੇ ਸਮਝ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 

PunjabKesari

ਇਹ ਵੀ ਪੜ੍ਹੋ: ਭੱਖਦਾ ਜਾ ਰਿਹੈ ਪੰਜਾਬ 'ਚ ਪ੍ਰਵਾਸੀਆਂ ਨੂੰ ਕੱਢਣ ਦਾ ਮਾਮਲਾ! ਹੁਣ ਇਸ ਪਿੰਡ ਦੀ ਪੰਚਾਇਤ ਨੇ ਲਏ ਵੱਡੇ ਫ਼ੈਸਲੇ

ਇੰਨੇ ਨੂੰ ਇਕ ਰਾਹਗੀਰ ਆਉਂਦਾ ਹੈ ਤਾਂ ਪ੍ਰਵਾਸੀਆਂ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਵੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਢਾਬਾ ਚਲਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਹਰ ਇਕ ਨੂੰ ਤੰਗ ਕੀਤਾ ਹੋਇਆ ਹੈ ਅਤੇ ਰਾਤ ਵੇਲੇ ਵੀ ਰੌਲਾ ਪਾਉਂਦੇ ਰਹਿੰਦੇ ਹਨ।  ਇਸ ਮੌਕੇ ਜਾਂਚ ਪੜਤਾਲ ਕਰਨ ਪਹੁੰਚੇ ਥਾਣਾ ਮਾਹਿਲਪੁਰ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਕਿ ਢਾਬੇ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਹੋਈ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਕੋਲ ਲਿਖ਼ਤੀ ਸ਼ਿਕਾਇਤ ਆਉਂਦੀ ਹੈ ਤਾਂ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਉੱਡੀ ਇਸ ਖ਼ਬਰ ਨੇ ਪੁਆਈਆਂ ਲੋਕਾਂ ਨੂੰ ਭਾਜੜਾਂ, ਜਦ ਕੀਤੀ ਜਾਂਚ ਤਾਂ ਨਿਕਲਿਆ...


author

shivani attri

Content Editor

Related News