ਸਾਇਨਾ ਤੇ ਕਸ਼ਯਪ ਨੇ ਖਰਾਬ ਅੰਪਾਇਰਿੰਗ ਦੀ ਕੀਤੀ ਆਲੋਚਨਾ

Friday, Aug 23, 2019 - 11:44 PM (IST)

ਸਾਇਨਾ ਤੇ ਕਸ਼ਯਪ ਨੇ ਖਰਾਬ ਅੰਪਾਇਰਿੰਗ ਦੀ ਕੀਤੀ ਆਲੋਚਨਾ

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਡੈੱਨਮਾਰਕ ਦੀ ਮੀਆ ਬਿਲਚਫੇਲਟ ਹੱਥੋਂ ਹਾਰ ਜਾਣ ਤੋਂ ਬਾਅਦ ਅੰਪਾਇਰਿੰਗ ਦੇ ਪੱਧਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਸ ਨੂੰ 'ਬੇਹੱਦ ਹੀ ਖਰਾਬ' ਕਰਾਰ ਦਿੱਤਾ। ਮੈਚ ਦੌਰਾਨ ਆਮ ਤੌਰ 'ਤੇ ਕੋਰਟ ਦੇ ਬਾਹਰ ਬੈਠਣ ਵਾਲੇ ਉਸ ਦੇ ਪਤੀ ਤੇ ਭਾਰਤੀ ਖਿਡਾਰੀ ਪਰੂਪੱਲੀ ਕਸ਼ਯਪ ਨੇ ਵੀ ਇਸ ਕਰੀਬੀ ਹਾਰ ਤੋਂ ਬਾਅਦ ਅੰਪਾਇਰਿੰਗ 'ਤੇ ਨਿਰਾਸ਼ਾ ਜਤਾਈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇ ਟਵੀਟ ਕੀਤਾ, ''ਮੈਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਦੂਜੇ ਸੈੱਟ ਵਿਚ ਅੰਪਾਇਰ ਨੇ ਦੋ ਵਾਰ ਮੈਚ ਪੁਆਇੰਟ ਨੂੰ ਮੇਰੇ ਹੱਕ ਵਿਚ ਨਹੀਂ ਦਿੱਤਾ। ਦੂਜੇ ਸੈੱਟ ਵਿਚਾਲੇ ਅੰਪਾਇਰ ਨੇ ਮੈਨੂੰ ਕਿਹਾ ਸੀ, ''ਲਾਈਨ ਅੰਪਾਇਰ ਨੂੰ ਆਪਣਾ ਕੰਮ ਕਰਨ ਦਿਓ ਅਤੇ ਇਹ ਮੇਰੀ ਸਮਝ ਤੋਂ ਪਰ੍ਹੇ ਹੈ ਕਿ ਅੰਪਾਇਰ ਮੈਚ ਪੁਆਇੰਟ ਦੇ ਫੈਸਲੇ ਨੂੰ ਕਿਵੇਂ ਪਲਟ ਸਕਦਾ ਹੈ। ਬੇਹੱਦ ਹੀ ਖਰਾਬ।'' ਰਾਸ਼ਟਰਮੰਡਲ (2014) ਦੇ ਚੈਂਪੀਅਨ ਕਸ਼ਯਪ ਨੇ ਟਵਿਟਰ 'ਤੇ ਲਿਖਿਆ, ''ਖਰਾਬ ਅੰਪਾਇਰਿੰਗ ਕਾਰਣ ਦੋ ਮੈਚ ਪੁਆਇੰਟ ਖੋਹ ਲਏ ਗਏ ਤੇ ਕਈ ਗਲਤ ਫੈਸਲੇ ਦਿੱਤੇ ਗਏ।''


author

Gurdeep Singh

Content Editor

Related News