ਸਾਇਮਾ ਸੱਯਦ ਬਣੀ ਦੇਸ਼ ਦੀ ਪਹਿਲੀ 'ਵਨ ਸਟਾਰ' ਰਾਈਡਰ
Tuesday, Nov 30, 2021 - 02:24 AM (IST)

ਨਵੀਂ ਦਿੱਲੀ- ਰਾਜਸਥਾਨ ਦੇ ਨਾਗੌਰ ਜ਼ਿਲੇ ਦੇ ਖਾਟ ਕਸਬੇ ਦੀ ਰਹਿਣ ਵਾਲੀ ਸਾਇਮਾ, ਸੱਯਦ ਦੇਸ਼ ਦੀ ਪਹਿਲੀ 'ਵਨ ਸਟਾਰ' ਰਾਈਡਰ ਬਣ ਗਈ ਹੈ। ਐਕਵੇਸਟ੍ਰੀਅਨ ਆਫ ਇੰਡੀਆ ਤੇ ਰਾਜਸਥਾਨੀ ਹਾਰਸ ਸੋਸਇਟੀ ਦੇ ਗੁਜਰਾਤ ਚੈਪਟਰ ਦੀ ਅਗਵਾਈ ਵਿਚ ਅਹਿਮਦਾਬਾਦ ਵਿਚ ਆਯੋਜਿਤ ਆਲ ਇੰਡੀਅ ਓਪਨ ਏਂਡਯੋਰੈਂਸ ਪ੍ਰਤੀਯੋਗਿਤਾ ਵਿਚ ਸਾਇਮਾ ਨੇ ਇਹ ਉਪਲੱਬਧੀ ਹਾਸਲ ਕੀਤੀ। ਸਾਇਮਾ 80 ਕਿਲੋਮੀਟਰ ਦੀ ਰੇਸ ਪੂਰੀ ਕਰਕੇ ਕਾਂਸੀ ਤਮਗੇ ਦੇ ਨਾਲ ਕੁਆਲੀਫਾਈ ਕਰਕੇ 'ਵਨ ਸਟਾਰ' ਰਾਈਡਰ ਬਣੀ।
ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ
ਸਾਇਮਾ ਨੇ ਮਾਰਵਾੜੀ ਘੋੜੀ ਅਰਾਵਲੀ ਦੇ ਨਾਲ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਸੀ। ਰਾਜਸਥਾਨ ਦੀ ਐਕਵੇਸਟ੍ਰੀਯਨ ਐਸੋਸੀਏਸ਼ਨ ਦੇ ਮੁਖੀ ਰਾਜਵੇਂਦਰ ਸਿੰਘ ਨੇ ਕਿਹਾ ਕਿ ਸਾਇਮਾ ਦੀ ਇਸ ਉਪਲੱਬਧੀ ਨਾਲ ਰਾਜਸਥਾਨ ਦੀਆਂ ਹੋਰ ਮਹਿਲਾ ਘੋੜਸਵਾਰਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਜ਼ਿਕਰਯੋਗ ਹੈ ਕਿ ਘੋੜਸਵਾਰੀ ਦੀ ਏਂਡਯੋਰੈਂਸ ਪ੍ਰਤੀਯੋਗਿਤਾ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਨਹੀਂ ਹੁੰਦੀਆਂ ਸਗੋ ਮਹਿਲਾਵਾਂ ਨੂੰ ਵੀ ਪੁਰਸ਼ਾਂ ਦੇ ਨਾਲ ਹੀ ਗੇਮ ਵਿਚ ਹਿੱਸਾ ਲੈਣਾ ਪੈਂਦਾ ਹੈ। ਸਾਇਮਾ ਨੇ ਹਿਜ਼ਾਬ ਨੂੰ ਮਹੱਤਵ ਦਿੰਦੇ ਹੋਏ ਕਿਹਾ ਕਿ ਮੈਂ ਵੀ ਹਿਜ਼ਾਬ ਪਹਿਨਦੀ ਹਾਂ। ਇਸਲਾਮ ਖੇਡ ਦੇ ਵਿਰੁੱਧ ਨਹੀਂ ਹੈ। ਦਰਅਸਲ ਘੋੜਸਵਾਰੀ ਸਦੀਆਂ ਤੋਂ ਮੁਸਲਮਾਨਾਂ ਦੀ ਪਸੰਦੀਦਾ ਖੇਡ ਰਹੀ ਹੈ। ਮੈਨੂੰ ਵੀ ਬਚਪਨ ਤੋਂ ਹੀ ਇਸ ਖੇਡ ਦਾ ਸ਼ੌਕ ਸੀ ਤੇ ਇਸ ਲਈ ਇਸ ਨੂੰ ਭਵਿੱਖ ਦੇ ਕਰੀਅਰ ਲਈ ਚੁਣਨਾ ਆਸਾਨ ਸੀ।
ਇਹ ਖਬਰ ਪੜ੍ਹੋ- BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।