ਖੇਲੋ ਇੰਡੀਆ ਦੇ 2189 ਖਿਡਾਰੀਆਂ ਲਈ 6.52 ਕਰੋੜ ਰੁਪਏ ਜਾਰੀ ਕਰੇਗਾ SAI

Wednesday, Jun 15, 2022 - 12:55 PM (IST)

ਖੇਲੋ ਇੰਡੀਆ ਦੇ 2189 ਖਿਡਾਰੀਆਂ ਲਈ 6.52 ਕਰੋੜ ਰੁਪਏ ਜਾਰੀ ਕਰੇਗਾ SAI

ਨਵੀਂ ਦਿੱਲੀ (ਏਜੰਸੀ)- ਭਾਰਤੀ ਖੇਡ ਅਥਾਰਟੀ (ਸਾਈ) ਨੇ ਇਸ ਸਾਲ ਅਪ੍ਰੈਲ ਤੋਂ ਜੂਨ ਦੀ ਮਿਆਦ ਲਈ ਖੇਲੋ ਇੰਡੀਆ ਦੀਆਂ 21 ਖੇਡਾਂ ਦੇ 2189 ਖਿਡਾਰੀਆਂ ਲਈ ਕੁੱਲ 6.52 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਇਨ੍ਹਾਂ ਖੇਡਾਂ ਵਿਚ ਪੈਰਾ ਖੇਡਾਂ ਵੀ ਸ਼ਾਮਲ ਹਨ। ਸਾਈ ਨੇ ਜਾਰੀ ਬਿਆਨ ਵਿਚ ਕਿਹਾ, 'ਸਾਲਾਨਾ ਖੇਲੋ ਇੰਡੀਆ ਸਕਾਲਰਸ਼ਿਪ ਯੋਜਨਾ ਤਹਿਤ ਮਾਨਤਾ ਪ੍ਰਾਪਤ ਅਕੈਡਮੀਆਂ ਵਿਚ ਹਰੇਕ ਰਿਹਾਇਸ਼ੀ ਖਿਡਾਰੀ ਸਿਖ਼ਲਾਈ ਕੇਂਦਰ ਲਈ 6.28 ਲੱਖ ਰੁਪਏ ਦੀ ਵਿੱਤੀ ਮਦਦ ਅਲਾਟ ਕੀਤੀ ਗਈ ਹੈ। ਇਸ ਵਿਚ 1.20 ਲੱਖ ਰੁਪਏ ਦਾ ਜੇਬ ਖ਼ਰਚਾ ਵੀ ਸ਼ਾਮਲ ਹੈ।'

ਜੇਬ ਖ਼ਰਚਾ (ਸਾਲਾਨਾ 1.20 ਲੱਖ ਰੁਪਏ) ਸਿੱਧਾ ਖਿਡਾਰੀ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤਾ ਜਾਂਦਾ ਹੈ, ਜਦੋਂਕਿ ਬਾਕੀ ਰਾਸ਼ੀ ਖਿਡਾਰੀ ਦੀ ਸਿਖਲਾਈ, ਭੋਜਨ, ਰਿਹਾਇਸ਼ ਅਤੇ ਸਿੱਖਿਆ 'ਤੇ ਖੇਲੋ ਇੰਡੀਆ ਅਕਾਦਮੀ ਵਿਚ ਖ਼ਰਚ ਕੀਤੀ ਜਾਂਦੀ ਹੈ, ਜਿੱਥੇ ਉਹ ਸਿਖ਼ਲਾਈ ਲੈ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ, 'ਇਸ ਵਿਚ ਖਿਡਾਰੀ ਦੇ ਗ੍ਰਹਿ ਨਗਰ ਦੀ ਯਾਤਰਾ, ਘਰ 'ਤੇ ਉਸ ਦਾ ਭੋਜਨ 'ਤੇ ਖ਼ਰਚਾ ਅਤੇ ਖਿਡਾਰੀ ਦੇ ਖ਼ਰਚੇ ਵੀ ਸ਼ਾਮਲ ਹਨ। ਅਜਿਹਾ ਖੇਲੋ ਇੰਡੀਆ ਪ੍ਰਤਿਭਾ ਵਿਕਾਸ (ਕੇ.ਆਈ.ਟੀ.ਡੀ.) ਯੋਜਨਾ ਮੁਤਾਬਕ ਕੀਤਾ ਗਿਆ ਹੈ।'


author

cherry

Content Editor

Related News