ਸਾਈ ਉੱਤੇਜਿਤਾ ਰਾਵ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਪਹਿਲੇ ਦੌਰ ''ਚੋਂ ਬਾਹਰ
Wednesday, Mar 13, 2019 - 06:07 PM (IST)

ਲਿੰਗਸ਼ੁਈ : ਭਾਰਤ ਦੀ ਸਾਈ ਉਤੇਜਿਤਾ ਰਾਵ ਚੁੱਕਾ ਬੁੱਧਵਾਰ ਨੂੰ ਸਖਤ ਸੰਘਰਸ਼ ਵਿਚ ਚੀਨ ਦੀ ਵਾਂਗ ਸੀਕੀ ਤੋਂ 3 ਸੈੱਟਾਂ ਦੇ ਮੁਕਾਬਲੇ ਵਿਚ ਹਾਰ ਕੇ ਚਾਈਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਬਾਹਰ ਹੋ ਗਈ। ਚੀਨ ਦੀ ਵਾਂਗ ਨੇ ਭਾਰਤੀ ਖਿਡਾਰਨ ਨੂੰ 1 ਘੰਟੇ 3 ਮਿੰਟ ਤੱਕ ਚੱਲੇ ਮੁਕਾਬਲੇ ਵਿਚ 17-21, 22-20, 21-7 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। ਭਾਰਤ ਖਿਡਾਰੀ ਨੇ ਪਹਿਲਾ ਸੈੱਟ ਜਿੱਤਿਆ ਅਤੇ ਦੂਜੇ ਸੈੱਟ ਵਿਚ 20-14 ਦੀ ਬੜ੍ਹਤ ਦੇ ਨਾਲ ਉਸ ਦੇ ਕੋਲ ਮੈਚ ਜਿੱਤਣ ਦਾ ਸੁਨਿਹਰਾ ਮੌਕਾ ਸੀ ਪਰ ਚੀਨੀ ਖਿਡਾਰਨ ਨੇ ਲਗਾਤਾਰ 8 ਅੰਕ ਲੈ ਕੇ ਦੂਜਾ ਸੈੱਟ 22-20 ਨਾਲ ਜਿੱਤ ਲਿਆ। ਫੈਸਲਾਕੁੰਨ ਸੈੱਟ ਵਿਚ ਸਾਈ ਦੀ ਊਰਜਾ ਜਿਵੇਂ ਖਤਮ ਹੋ ਗਈ ਅਤੇ ਉਸ ਨੇ ਇਸ ਸੈੱਟ ਵਿਚ 7-21 ਨਾਲ ਸਮਰਪਣ ਕਰ ਦਿੱਤਾ ਅਤੇ ਮੁਕਾਬਲਾ ਗੁਆ ਦਿੱਤਾ।