ਆਰਥਿਕ ਕਿੱਲਤ 'ਚ ਸਾਈ, ਟੋਕੀਓ ਓਲੰਪਿਕ ਦੀਆਂ ਤਿਆਰੀਆਂ ਖਤਰੇ 'ਚ!

Wednesday, Jan 30, 2019 - 10:27 AM (IST)

ਨਵੀਂ ਦਿੱਲੀ— ਦੇਸ਼ 'ਚ ਖੇਡਾਂ ਨੂੰ ਸੰਚਾਲਤ ਕਰਨ ਵਾਲਾ ਭਾਰਤੀ ਖੇਡ ਅਥਾਰਿਟੀ (ਸਾਈ) ਇਸ ਸਮੇਂ ਆਰਥਿਕ ਕਿੱਲਤ ਨਾਲ ਜੂਝ ਰਿਹਾ ਹੈ। ਸਾਈ ਨੂੰ ਇਹ ਆਰਥਿਕ ਤੰਗੀ ਉਸ ਸਮੇਂ ਆਈ ਜਦੋਂ ਇਹ ਸਾਲ (2019) ਟੋਕੀਓ ਓਲੰਪਿਕ ਲਈ ਬਹੁਤੀਆਂ ਖੇਡਾਂ 'ਚ ਕੁਆਲੀਫਾਈਂਗ ਸਾਲ ਹੋਣ ਦੇ ਕਾਰਨ ਮਹੱਤਵਪੂਰਨ ਹੈ। ਖਬਰਾਂ ਮੁਤਾਬਕ ਸਾਈ ਨੂੰ ਮੌਜੂਦਾ ਮਾਲੀ ਸਾਲ 2018-19 'ਚ 174 ਕਰੋੜ ਰੁਪਏ ਨਹੀਂ ਮਿਲੇ ਹਨ। ਵੱਡੀ ਗੱਲ ਇਹ ਹੈ ਕਿ ਐਨੁਅਲ ਕਲੰਡਰ ਫਾਰ ਟ੍ਰੇੇਨਿੰਗ ਐਂਡ ਕੰਪੀਟੀਸ਼ਨ (ਏ.ਸੀ.ਟੀ.ਸੀ.) ਦੇ ਮਦ 'ਚ ਉਸ ਨੂੰ ਬਹੁਤ ਜ਼ਿਆਦਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਯੋਜਨਾ ਨੈਸ਼ਨਲ ਸਪੋਰਟਸ ਫੈਡਰੇਸ਼ਨ (ਐੱਨ.ਐੱਸ.ਐੱਫ.) ਦੀ ਮਦਦ ਕਰਨ ਲਈ ਬਣਾਈ ਗਈ ਸੀ। 

ਮੰਨਿਆ ਜਾ ਰਿਹਾ ਹੈ ਕਿ ਸਾਈ ਨੇ 2018-19 'ਚ ਐੱਨ.ਐੱਸ.ਐੱਫ. ਸਕੀਮ ਦੇ ਲਈ ਖੇਡ ਮੰਤਰਾਲਾ ਤਂ 340 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸੂਤਰਾਂ ਮੁਤਾਬਕ ਖੇਡ ਮੰਤਰਾਲਾ ਨੇ ਸਾਈ ਨੂੰ ਅਜੇ ਤੱਕ 166 ਕਰੋੜ ਰੁਪਏ ਜਾਰੀ ਕੀਤੇ ਹਨ। ਸਾਈ ਨੇ ਬਾਕੀ 174 ਕਰੋੜ ਰੁਪਏ ਵੀ ਛੇਤੀ ਜਾਰੀ ਕਰਨ ਲਈ ਖੇਡ ਮੰਤਰਾਲਾ ਤੋਂ ਗੁਹਾਰ ਲਗਾਈ ਹੈ, ਤਾਂ ਜੋ ਉਹ ਐੱਨ.ਐੱਸ.ਐੱਫ. ਦੇ ਪੈਂਡਿੰਗ ਪ੍ਰਸਤਾਵਾਂ ਦਾ ਨਬੇੜਾ ਕਰ ਸਕੇ। 

ਸਾਈ ਵੱਲੋਂ ਮੰਗੀ ਜਾ ਰਹੀ ਰਕਮ ਅਸਲੀਅਤ 'ਚ ਕਾਫੀ ਵੱਡੀ ਹੈ ਅਤੇ ਨੈਸ਼ਨਲ ਸਪੋਰਟਸ ਫੈਡਰੇਸ਼ਨ ਇਸ ਨੂੰ ਆਪਣੇ ਖਿਡਾਰੀਆਂ ਦੀ ਟ੍ਰੇਨਿੰਗ ਅਤੇ ਉਪਕਰਨਾਂ, ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ ਅਤੇ ਵਿਦੇਸ਼ ਦੇ ਐਕਸਪੋਜ਼ਰ ਦੌਰਿਆਂ 'ਤੇ ਖਰਚ ਕਰਨੇ ਹਨ। ਆਰਥਿਕ ਤੰਗੀ ਦੀ ਵਜ੍ਹਾ ਨਾਲ ਟੋਕੀਓ ਓਲੰਪਿਕ ਲਈ ਤਿਆਰੀਆਂ 'ਤੇ ਅਸਰ ਪੈ ਸਕਦਾ ਹੈ। ਹਾਲਾਂਕਿ ਸਾਈ ਦੀ ਮਹਾਨਿਰਦੇਸ਼ਕ (ਡੀ.ਜੀ.) ਨੀਲਮ ਕਪੂਰ ਨੇ ਖੇਡ ਸਕੱਤਰ ਨੂੰ ਖਿਡਾਰੀਆਂ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਖਾਸ ਬੇਨਤੀ ਦੇ ਨਾਲ ਰੁਪਏ ਜਾਰੀ ਕਰਨ ਲਈ ਚਿੱਠੀ ਲਿਖੀ ਹੈ।


Tarsem Singh

Content Editor

Related News