ਸਾਈ ਅਤੇ ਹਾਕੀ ਇੰਡੀਆ ਬਣਾਉਣਗੇ ਹਾਈ ਪਰਫਾਰਮੈਂਸ ਕੇਂਦਰ

02/06/2020 3:39:02 PM

ਨਵੀਂ ਦਿੱਲੀ : ਭਾਰਤੀ ਖੇਡ ਅਥਾਰਟੀ (ਸਾਈ) ਅਤੇ ਹਾਕੀ ਇੰਡੀਆ ਨੇ ਜੂਨੀਅਰ ਅਤੇ ਸਭ ਜੂਨੀਅਰ ਖਿਡਾਰੀਆਂ ਲਈ ਦੇਸ਼ ਦੇ 7 ਸ਼ਹਿਰਾਂ ਵਿਚ ਹਾਈ ਪਰਫਾਰਮੈਂਸ ਕੇਂਦਰ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਓਲੰਪਿਕ 2024 ਅਤੇ 2028 ਲਈ ਹੁਨਰਮੰਦ ਖਿਡਾਰੀਆਂ ਨੂੰ ਤਿਆਰ ਕਰਨ ਦੇ ਇਰਾਦੇ ਨਾਲ ਚੁੱਕਿਆ ਗਿਆ ਹੈ। ਦਿੱਲੀ ਦੇ ਧਿਆਨਚੰਦ ਨੈਸ਼ਨਲ ਸਟੇਡੀਅਮ 'ਤੇ ਰਾਸ਼ਟਰੀ ਹਾਕੀ ਅਕੈਡਮੀ, ਸੁੰਦਰਗੜ੍ਹ (ਓਡੀਸ਼ਾ), ਭੋਪਾਲ ਅਤੇ ਬੈਂਗਲੁਰੂ ਵਿਚ ਸਾਈ ਕੇਂਦਰ ਅਗਲੇ 3 ਮਹੀਨਿਆਂ ਵਿਚ ਸ਼ੁਰੂ ਹੋ ਜਾਣਗੇ ਜਦਕਿ ਬਾਕੀ 3 ਕੇਂਦਰ ਅਗਲੇ ਸਾਲ ਸ਼ੁਰੂ ਹੋਣਗੇ। ਹਾਕੀ ਇੰਡੀਆ ਅਤੇ ਉਸ ਦੇ ਹਾਈ ਪਰਫਾਰਮੈਂਸ ਡਾਈਰੈਕਟਰ ਇਸ 'ਤੇ ਨਜ਼ਰ ਰੱਖਣਗੇ ਅਤੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ 'ਤੇ ਖੇਡਣ ਦੇ ਮੌਕੇ ਵੀ ਦਿੱਤੇ ਜਾਣਗੇ। ਇਹ ਅਕੈਡਮੀਆਂ ਖੇਲੋ ਇੰਡੀਆ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਜਾਵੇਗੀ। ਹਾਈ ਪਰਫਾਰਮੈਂਸ ਹਾਕੀ ਕੇਂਦਰ ਸ਼ੁਰੂ ਵਿਚ ਇਨ੍ਹਾਂ 7 ਜਗ੍ਹਾਵਾਂ 'ਤੇ ਖੇਡੇ ਜਾਣਗੇ।

 

Related News