ਸਾਹਨੀ ICC ਦਾ ਮੁੱਖ ਕਾਰਜਕਾਰੀ ਨਿਯੁਕਤ
Wednesday, Jan 16, 2019 - 02:13 AM (IST)

ਦੁਬਈ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਮੀਡੀਆ ਪੇਸ਼ੇਵਰ ਮਨੂ ਸਾਹਨੀ ਨੂੰ ਮੰਗਲਵਾਰ ਆਪਣਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕੀਤਾ ਹੈ, ਜਿਹੜਾ ਡੇਵਿਡ ਰਿਚਰਡਸਨ ਦੀ ਜਗ੍ਹਾ ਲਵੇਗਾ। ਰਿਚਰਡਸਨ ਦਾ ਕਰਾਰ ਇਸ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਖਤਮ ਹੋਵੇਗਾ।
ਆਈ. ਸੀ. ਸੀ. ਨੇ ਇਕ ਬਿਆਨ 'ਚ ਕਿਹਾ ਕਿ ਸਾਹਨੀ ਇਸ ਤੋਂ ਪਹਿਲਾਂ ਸਿੰਗਾਪੁਰ ਸਪੋਰਟਸ ਹੱਬ ਦਾ ਸੀ. ਈ. ਓ. ਤੇ ਈ. ਐੱਸ. ਪੀ. ਐੱਨ. ਸਟਾਰ ਸਪੋਰਟਸ ਦਾ ਮੈਨੇਜਮੈਂਟ ਡਾਇਰੈਕਟਰ ਰਹਿ ਚੁੱਕਾ ਹੈ। ਉਹ ਅਗਲੇ ਮਹੀਨੇ ਆਈ. ਸੀ. ਸੀ. ਨਾਲ ਜੁੜੇਗਾ ਤੇ ਇਸ ਸਾਲ ਜੁਲਾਈ ਵਿਚ ਉਹ ਰਿਚਰਡਸਨ ਦੀ ਜਗ੍ਹਾ ਲਵੇਗਾ। ਆਈ. ਸੀ. ਸੀ. ਬੋਰਡ ਨੇ ਉਸ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਨਿਯੁਕਤੀ ਪ੍ਰਕਿਰਿਆ ਦੀ ਅਗਵਾਈ ਆਈ. ਸੀ. ਸੀ. ਮੁਖੀ ਸ਼ਸ਼ਾਂਕ ਮਨੋਹਰ ਤੇ ਨਾਮਜ਼ਦਗੀ ਕਮੇਟੀ ਨੇ ਕੀਤੀ।